ਅੱਜ ਅਸੀਂ ਇੱਕ ਅਜਿਹੀ ਮਹਾਨ ਹਸਤੀ ਦੀ ਗੱਲ ਕਰਨ ਜਾ ਰਹੇ ਹਾਂ ਜੋ ਗੁਜ਼ਰਾਤ ਤੋਂ ਆ ਕੇ ਬਠਿੰਡਾ ਵਾਸੀਆਂ ਲਈ ਵਰਦਾਨ ਬਣ ਗਏ ।
ਇਹਨਾਂ ਦਾ ਨਾਮ ਹੈ ਨਿਲੇਸ਼ ਪਠਾਨੀ ।
ਅੱਜ ਤੋਂ 5 ਸਾਲ ਪਹਿਲਾਂ ਜਦੋਂ ਨਿਲੇਸ਼ ਪਠਾਨੀ ਬਲੱਡ ਡੋਨੇਟ ਕਰਨ ਗਏ ਤਾਂ ਉਹਨਾਂ ਨੇ ਇੱਕ ਚੀਜ਼ ਨੋਟਿਸ ਕੀਤੀ ਕਿ ਲੋਕ ਬਲੱਡ ਲਈ ਜਾਂ ਡੋਨਰ ਦੀ ਤਲਾਸ਼ ਵਿੱਚ ਇੱਧਰ ਉੱਧਰ ਭਟਕ ਰਹੇ ਹਨ ਤਾਂ ਨਿਲੇਸ਼ ਪਠਾਨੀ ਜੀ ਨੇ ਗਰੁੱਪ ਬਣਾਉਣੇ ਸ਼ੁਰੂ ਕੀਤੇ ।
ਤੇ ਹੁਣ ਨਿਲੇਸ਼ ਪਠਾਨੀ ਕੋਲ ਪੂਰੇ ਦੇਸ਼ ਵਿੱਚ 3,000 ਡੋਨਰਸ ਦਾ ਗਰੁੱਪ ਹੈ , ਤੇ ਬਠਿੰਡਾ ਵਿੱਚ ਰੌਜ਼ਾਨਾ 10 ਦੇ ਕਰੀਬ ਮਰੀਜ਼ਾਂ ਜਿਹਨਾਂ ਵਿੱਚ ਕੈਂਸਰ ਤੇ Accident ਦੇ ਕੇਸ ਵੀ ਸ਼ਾਮਿਲ ਹਨ , ਲਈ 4-4 ਯੂਨਿਟ ਦਾ ਇੰਤਜ਼ਾਮ ਤੁਰੰਤ ਕਰ ਦਿੰਦੇ ਹਨ ।
ਤੇ ਹੁਣ ਕਿਸੇ ਵੀ ਵਿਅਕਤੀ ਨੂੰ ਪੂਰੇ ਇੰਡੀਆ ਵਿੱਚ ਬਲੱਡ ਦੀ ਲੋੜ ਪਏ , ਉਹ ਇੰਤਜ਼ਾਮ ਕਰਵਾ ਸਕਦੇ ਹਨ। ਇੱਕ ਬੰਬੇ ਬਲੱਡ ਗਰੁੱਪ ਜੋ ਕਿ ਪੂਰੇ ਭਾਰਤ ਵਿੱਚ ਸਭ ਤੋਂ ਘੱਟ ਪਾਇਆ ਜਾਂਦਾ ,ਦੇ ਮਰੀਜ਼ ਦੀ ਜਾਨ ਬਚਾਉਣ ਲਈ ਡੋਨਰ By Air ਭੇਜ ਚੁੱਕੇ ਹਨ ।
ਨਿਲੇਸ਼ ਪਠਾਨੀ ਜੀ ਅਨੁਸਾਰ ਉਹਨਾਂ ਦੇ ਪਿਤਾ ਨਿਤਿਨ ਪਠਾਨੀ ਜੀ ਨੇ ਇੱਕ ਸਿੱਖਿਆ ਦਿੱਤੀ ਸੀ ਕਿ ਜਦੋਂ ਤੁਸੀਂ ਕਿਸੇ ਦਾ ਭਲਾ ਕਰਦੇ ਹੋ ਤਾਂ ਉੱਪਰ ਵਾਲਾ ਵੇਖਦਾ ਹੈ। ਨਿਲੇਸ਼ ਜੀ ਨੂੰ ਰੌਜ਼ਾਨਾ ਰਾਤ 2 ਵਜੇ ਤੱਕ 100 ਤੋਂ ਵੱਧ ਫੋਨ ਬਲੱਡ, SDPC ਤੇ ਪਲਾਜ਼ਮਾ ਲਈ ਆਉਂਦੇ ਹਨ ਤੇ ਜਦ ਤੱਕ ਮਰੀਜ਼ ਨੂੰ ਬਲੱਡ ਨਾ ਮਿਲ ਜਾਵੇ , ਉਹ ਚੈਨ ਨਾਲ ਨਹੀਂ ਬੈਠਦੇ |
ਨਿਲੇਸ਼ ਜੀ ਆਪ ਵੀ 21 ਵਾਰ ਬਲੱਡ ਡੋਨੇਟ ਕਰ ਚੁੱਕੇ ਹਨ , ਜੇਕਰ ਤੁਹਾਨੂੰ ਵੀ ਕਦੇ ਬਲੱਡ ਦੀ ਲੋੜ ਪਵੇ ਤਾਂ
ਨਿਲੇਸ਼ ਜੀ ਨੂੰ 9781427162 ਤੇ ਫ਼ੋਨ ਕਰੋ | ਨਿਲੇਸ਼ ਜੀ ਦੀ ਸੇਵਾ ਲਈ ਬਠਿੰਡਾ ਵਾਸੀਆਂ ਵੱਲੋਂ ਦਿਲੋਂ ਸੈਲਿਊਟ
#Blood
#Donation