A request to local administration regarding beggars

ਇੱਕ ਬੇਨਤੀ ਹੈ ਪ੍ਸ਼ਾਸਣ ਨੂੰ , ਜਦੋਂ ਵੀ ਕੋਈ ਕਾਰ ਬਠਿੰਡਾ ਦੇ ਪਾਵਰ ਹਾਊਸ ਰੋਡ ਸਿਗਨਲ ਤੇ ਰੁੱਕਦੀ ਹੈ ਤਾਂ ਛੋਟੇ ਬੱਚਿਆਂ ਦਾ ਝੁੰਡ ਆ ਜਾਂਦਾ , ਜਿਹਨਾਂ ਤੋਂ ਪੂਰੀ ਠੰਡ ਵਿੱਚ ਸਵੇਰ ਤੋਂ ਰਾਤ ਤੱਕ ਭੀਖ ਮੰਗਣ ਤੇ ਕਾਰਾਂ ਦੇ ਸ਼ੀਸੇ ਸਾਫ਼ ਕਰਵਾਉਣ ਦਾ ਕੰਮ ਕਰਵਾਇਆ ਜਾਂਦਾ , ਜਿਵੇਂ ਹੀ ਕੋਈ ਕਾਰ ਸਿਗਨਲ ਤੇ ਰੁੱਕਦੀ ਹੈ ਤਾਂ ਇਹ ਬੱਚੇ ਉਸਤੇ ਟੁੱਟ ਪੈਂਦੇ ਹਨ , ਕੋਈ ਸਰਫ਼ ਵਾਲਾ ਪਾਣੀ ਸ਼ੀਸੇ ਤੇ ਮਾਰਦਾ , ਕੋਈ ਸ਼ੀਸੇ ਨੂੰ ਖੜਕਾਉਣ ਲੱਗਦਾ , ਇਹ ਉਦੋਂ ਤੱਕ ਚੱਲਦਾ , ਜਦੋਂ ਤੱਕ ਕਾਰ ਵਾਲਾ ਪੈਸੇ ਨਹੀਂ ਦੇ ਦਿੰਦਾ , ਹੁਣ ਸਵਾਲ ਇਹ ਹੈ ਕਿ ਉੱਧਰੋਂ ਗਰੀਨ ਸਿਗਨਲ ਹੁੰਦਾ ਤੇ ਇਹਨਾਂ ਨੇ ਸਰਫ਼ ਵਾਲਾ ਪਾਣੀ ਕਾਰ ਦੇ ਸ਼ੀਸਿਆਂ ਤੇ ਪਾ ਰੱਖਿਆ ਹੁੰਦਾ , ਕਈ ਛੋਟੇ-ਛੋਟੇ ਬੱਚੇ ਕਾਰ ਅੱਗੇ ਵੀ ਖੜੇ ਹੁੰਦੇ ਹਨ , ਹੁਣ ਜੇਕਰ ਅਜਿਹੇ ਵਿੱਚ ਕੋਈ ਬੱਚਾ ਕਾਰ ਹੇਠਾ ਆ ਗਿਆ ਤਾਂ ਕਾਰ ਚਲਾਉਣ ਵਾਲੇ ਦੀ ਜਿੰਦਗੀ ਬਰਬਾਦ ਹੋ ਜਾਵੇਗੀ , ਜੇਲ , ਕੋਰਟਾਂ ਦੇ ਚੱਕਰ | ਸੋ ਪ੍ਸ਼ਾਸਣ ਨੂੰ ਬੇਨਤੀ ਹੈ ਇਹਨਾਂ ਛੋਟੇ ਬੱਚਿਆਂ ਨੂੰ ਸਿਗਨਲ ਤੋਂ ਹਟਾਇਆ ਜਾਵੇ , ਤੇ ਪਤਾ ਲਗਾਇਆ ਜਾਵੇ ਕਿ ਕੌਣ ਹੈ ਉਹ ਵਿਅਕਤੀ ਜੋ ਇਹਨਾਂ ਨੂੰ ਇੱਥੇ ਛੱਡ ਕੇ ਜਾਂਦਾ ਤੇ ਭੀਖ ਮੰਗਵਾਉਣ ਦਾ ਕੰਮ ਕਰਦਾ , ਤਾਂਕਿ ਇਹਨਾਂ ਬੱਚਿਆਂ ਦੀ ਜਿੰਦਗੀ ਵੀ ਸੁਧਾਰੀ ਜਾ ਸਕੇ ਤੇ ਕਾਰ ਚਲਾਉਣ ਵਾਲਿਆਂ ਨੂੰ ਤੰਗ-ਪੇ੍ਸ਼ਾਨ ਹੋਣ ਤੋਂ ਬਚਾਇਆ ਜਾ ਸਕੇ :pray::pray: