: ਵਿਵਾਦਪੂਰਨ ਡੇਰੇਦਾਰ ਭਨਿਆਰੇ ਵਾਲ਼ੇ ਦੀ ਹੋਈ ਮੌਤ
ਵਿਵਾਦਪੂਰਨ ਡੇਰੇਦਾਰ ਭਨਿਆਰੇ ਵਾਲ਼ੇ ਦੀ ਹੋਈ ਮੌਤ
ਰੋਪੜ ,30 ਦਸੰਬਰ , 2019 : ਸਿੱਖੀ ਦੇ ਮਾਮਲੇ 'ਚ ਵਿਵਾਦਾਂ 'ਚ ਘਿਰੇ ਰਹੇ ਪਿਆਰਾ ਸਿੰਘ ਭਨਿਆਰਾ ਵਾਲ਼ੇ ਦੀ ਅੱਜ ਮੌਤ ਹੋ ਗਈ .
ਸਵੇਰ ਵਕਤ ਉਸ ਨੇ ਛਾਤੀ ਵਿੱਚ ਦਰਦ ਮਹਿਸੂਸ ਕੀਤਾ ਅਤੇ ਉਸ ਨੂੰ ਪੀ ਜੀ ਆਈ ਲਿਜਾਇਆ ਗਿਆ ਜਿੱਥੇ ਉਸ ਨੇ ਦਮ ਤੋੜ ਦਿੱਤਾ । ਭਨਿਆਰੇ ਵਾਲਾ 61 ਵਰ੍ਹਿਆਂ ਦਾ ਸੀ । ਜ਼ਿਕਰਯੋਗ ਹੈ ਕਿ ਇਸ ਨੇ ਭਵ ਸਾਗਰ ਨਾਮਕ ਇੱਕ ਧਾਰਮਿਕ ਗ੍ਰੰਥ ਬਣਾਇਆ ਸੀ ਜਿਸ ਤੋਂ ਬਾਅਦ ਸਿੱਖ ਜਗਤ ਵਿੱਚ ਰੋਸ ਦੀ ਲਹਿਰ ਪੈਦਾ ਹੋ ਗਈ ਸੀ । ਸਿੱਖ ਜਗਤ ਵਿੱਚ ਇਸ ਗ੍ਰੰਥ ਦਾ ਤਿੱਖਾ ਵਿਰੋਧ ਹੋਣ ਤੋਂ ਬਾਅਦ ਉਸ ਸਮੇਂ ਦੀ ਪੰਜਾਬ ਸਰਕਾਰ ਨੇ ਸਾਲ ਦੋ ਹਜ਼ਾਰ ਇੱਕ ਵਿੱਚ ਉਸ ਦੇ ਗ੍ਰੰਥ ਤੇ ਰੋਕ ਲਗਾ ਦਿੱਤੀ ਸੀ . ਉਹ ਜੇਲ੍ਹ ਵਿਚ ਵੀ ਰਿਹਾ ਅਤੇ ਉਸਨੂੰ ਮਾਰਨ ਦੇ ਵੀ ਕਈ ਯਤਨ ਹੋਏ . ਪਿਆਰਾ ਸਿੰਘ ਭਨਿਆਰਾਂ ਵਾਲਾ ਬਲਾਕ ਨੂਰਪੁਰ ਬੇਦੀ ਦੇ ਪਿੰਡ ਧਮਾਣਾ ਵਿਖੇ ਡੇਰੇ ਦਾ ਮੁਖੀ ਸੀ .
Blockquote