ਉਂਝ ਵਿਦੇਸ਼ਾਂ ਦੇ ਟ੍ਰੈਫਿਕ ਨਿਯਮਾਂ ਦੀਆਂ ਤਾਰੀਫਾਂ ਕਰ ਕੇ ਆਪਣੀਆਂ ਸਰਕਾਰਾਂ ਨੂੰ ਭੰਡਣਾ ਬੜੀ ਸ਼ਾਨ ਦੀ ਗੱਲ ਸਮਝਦੇ ਐ, “ਅਸੀਂ ਤਾਂ ਜੀ ਵਿਦੇਸ਼ ਹੀ ਜਾਣਾ ਹੈ, ਉੱਥੇ ਸਿਸਟਮ ਵਧੀਆ ਹੈ। ਇੰਡੀਅਨ ਕਾਨੂੰਨ ਹੀ ਬੇਕਾਰ ਹਨ, ਕੋਈ ਸਿਸਟਮ ਢੰਗ ਦਾ ਨਹੀਂ ਇੱਥੇ।”
ਤੇ ਜਦੋਂ ਇੰਡੀਅਨ ਕਾਨੂੰਨ ਦੀ ਲਿਸਟ ਵਿੱਚ ਵਿਦੇਸ਼ਾਂ ਦੇ ਕਾਨੂੰਨ ਵਰਗਾ ਕੋਈ ਚੰਗਾ ਲੋਕ-ਭਲਾਈ ਵਾਲਾ ਕਾਨੂੰਨ ਸ਼ਾਮਿਲ ਕਰ ਦਿੱਤਾ ਜਾਂਦਾ ਹੈ, ਉਦੋਂ ਇੱਥੇ ਹਾਹਾਕਾਰ ਮੱਚ ਜਾਂਦੈ। ਵਿਹਲੜ ਜਨਤਾ ਧਰਨੇ, ਹੜਤਾਲਾਂ ਵੱਲ ਹੋ ਜਾਂਦੀ ਐ।
ਜਿੰਨਾ ਗੰਦ ਟਰੱਕਾਂ, ਆਟੋ, ਤੇ ਛੋਟੇ ਹਾਥੀ ਵਾਲਿਆਂ ਨੇ ਪਾਇਆ ਹੋਇਐ। ਮੈਨੂੰ ਲੱਗਦੈ ਇਹ ਕਾਨੂੰਨ ਇਹੋ ਜਿਹੇ ਲੋਕਾਂ ਨੂੰ ਸੁਧਾਰਨ ਲਈ ਬਿਲਕੁੱਲ ਸਹੀ ਹੈ।
ਚੰਗੇ ਕੰਮਾਂ ਲਈ ਤਾਂ ਕਦੇ ਧਰਨੇ ਲੱਗਦੇ ਨਹੀਂ, ਜਿੱਥੇ ਕੋਈ ਚੰਗਾ ਕਾਨੂੰਨ ਲਾਗੂ ਹੋ ਜਾਵੇ, ਵਿਹਲੜ ਉੱਥੇ ਹੀ ਰੌਲਾ ਪਾਉਣ ਬਹਿ ਜਾਂਦੇ ਐ।
ਪੁਰਾਣੇ ਸਮਿਆਂ ਦੀ ਗੱਲ ਹੈ, ਜਦੋਂ ਸਾਰੇ ਮਹਿਕਮਿਆਂ ਵਿੱਚ ਏਕਤਾ ਹੁੰਦੀ ਸੀ ਤੇ ਹੜਤਾਲਾਂ ਵੀ ਇੱਕਠੇ ਹੀ ਕਰਦੇ ਸੀ। ਪੈਟਰੋਲ ਦਾ ਰੇਟ ਮਹਿੰਗਾ ਹੋ ਗਿਆ, ਸਾਰੇ ਹੜਤਾਲਾਂ ਕਰਨ ਲੱਗ ਪਏ ਤੇ ਰੋਸ-ਪ੍ਰਦਰਸ਼ਨ ਕਰਨ ਵਾਲੀ ਰੈਲੀ ਵਿੱਚ 90% ਲੋਕ ਸਾਇਕਲ ਚਾਲਕ ਸਨ, ਨਾਲੇ ਹੱਸੀ ਜਾਣ, ਨਾਲੇ ਨਾਹਰੇ ਲਗਾਈ ਜਾਣ। ਬਈ ਪੈਟਰੋਲ ਦਾ ਇਹਨਾਂ ਨੂੰ ਕੀ ਭਾਅ, ਚਲਾਉਣਾ ਤਾਂ ਸਾਇਕਲ ਐ।
ਉਵੇਂ ਹੀ ਇਹ ਕਾਨੂੰਨ ਦੀ ਗੱਲ ਹੈ। ਐਕਸੀਡੈਂਟ ਬਹੁਤ ਹੋ ਰਹੇ ਹਨ, ਜਿਹਨਾਂ ਨੂੰ ਘੱਟ ਕਰਨ ਲਈ ਸਰਕਾਰ ਵੱਲੋਂ ਇਹ ਇੱਕ ਸ਼ਲਾਘਾਯੋਗ ਕਦਮ ਹੈ, ਪਰ ਪੈਟਰੋਲ ਪੰਪਾਂ 'ਤੇ ਉਂਈ ਹਾਹਾਕਾਰ ਮੱਚਿਆ ਪਿਐ।
ਸੜਕ ਦਾ ਕਾਨੂੰਨ ਤਾਂ ਇਹ ਵੀ ਕਹਿੰਦਾ ਹੈ
ਜੇਕਰ ਤੁਹਾਡੀ ਗੱਡੀ ਨਾਲ ਐਕਸੀਡੈਂਟ ਨਹੀ ਵੀ ਹੋਇਆਂ
ਤਾਂ ਵੀ ਜੇਕਰ ਸੜਕ ਤੇ ਐਕਸੀਡੈਂਟ ਹੋਇਆਂ ਤੁਹਾਨੂੰ ਨਜ਼ਰ ਆਉਦਾ ਹੈ ਤਾਂ ਉੱਥੇ ਤੁਹਾਡਾ ਰੁੱਕਣਾ ਫਰਜ਼ ਬਣਦਾ ਹੈ ਤੇ ਮਦਦ ਕਰਨੀ ਚਾਹੀਦੀ ਹੈ
ਬਾਕੀ ਆਂਹ ਪੜ੍ਹ ਲਉ ਵੈਸੇ ਤੁਹਾਡੇ ਪੱਲੇ ਨੀ ਪੈਣੀ ਕਿਉਕਿ ਤੁਹਾਡੀ ਨਿਗ੍ਹਾਂ ਚ ਕਿਸੇ ਦੀ ਜਿੰਦਗੀ ਦੀ ਕੀਮਤ ਕੀੜੇ ਮਕੌੜੇ ਜਿੰਨੀ ਹੈ
ਭਾਰਤ ਵਿਚ ਰੋਜ਼ਾਨਾ ਹਜਾਰਾਂ ਦੀ ਤਾਦਾਦ ਵਿਚ ਲੋਕ ਸੜਕ ਹਾਦਸਿਆਂ ਵਿੱਚ ਮਰਦੇ ਨੇਂ, ਜਿੰਨਾ ਵਿੱਚੋਂ ਬਹੁਤਾਤ ਦਾ ਕੌਡੀ ਜਿੰਨਾ ਵੀ ਮੁੱਲ ਨਹੀਂ ਪੈਂਦਾ।
ਨਾਂ ਗੱਡੀ ਮਾਰਨ ਵਾਲਾ ਹੀ ਰੁਕਦੈ ਔਰ ਨਾਂ ਹੀ ਕੋਈ ਚੁੱਕਕੇ ਹਸਪਤਾਲ ਲਿਜਾਣ ਦੀ ਜਹਿਮਤ ਕਰਦੈ।
ਨਤੀਜੇ ਵਜੋਂ ਸੜਕ ਹਾਦਸਿਆਂ ਵਿੱਚ ਸ਼ਾਮਲ ਨਿਕੀਆਂ ਮੋਟੀਆਂ ਸੱਟਾਂ ਵਾਲੇ ਫੱਟੜ ਲੋਕ ਵੀ, ਅਕਸਰ ਜਿਆਦਾ ਖੂਨ ਵਹਿ ਜਾਣ ਕਾਰਨ ਮੁੱਕ ਜਾਂਦੇ ਨੇਂ!!!
ਡੇਢ ਸਦੀ ਬਾਅਦ ਹੁਣ ਜਦੋਂ ਮੌਜੂਦਾ ਸਰਕਾਰ ਨੇਂ 1870 ਦੇ ਬਣੇਂ ਹੋਏ ਕਾਨੂੰਨ ਨੂੰ ਬਦਲਣ ਦੀ ਹਿੰਮਤ ਦਿਖਾਈ ਹੈ………………ਤਾਂ ਬਦ-ਦੁਆਏ ਹੋਏ ਲੋਕ ਹੁਣ ਦੂਸਰੇ ਪਾਸੇ ਨੂੰ ਹੋ ਤੁਰੇ ਨੇਂ
#Hit_and_Run ਵਰਗੇ ਕਾਨੂੰਨ ਪਹਿਲਾਂ ਤੋਂ ਹੀ ਅਮਰੀਕਾ, ਕਨੇਡਾ, ਇਗਲੈਂਡ, ਆਸਟ੍ਰੇਲੀਆ ਵਿੱਚ ਮੌਜੂਦ ਨੇਂ। ਇਹਨਾਂ ਦੇਸ਼ਾਂ ਮੁਤਾਬਿਕ ਐਕਸੀਡੈਂਟ ਕਿਸੇ ਤੋਂ ਵੀ ਹੋ ਸਕਦੈ, ਪਰ ਇਸਦਾ ਮਤਲਬ ਏ ਨਹੀਂ ਹੈ ਕਿ ਤੁਸੀ ਉੱਥੋਂ ਗੱਡੀ ਦੌੜਾਕੇ ਨਿਕਲ ਜਾਉ। ਐਕਸੀਡੈਂਟ ਵਾਲੀ ਜਗ੍ਹਾ ਤੋਂ ਖਿਸਕ ਜਾਣ ਦੀ ਸੂਰਤ ਵਿੱਚ ਤੁਹਾਨੂੰ ਐਕਸੀਡੈਂਟ ਦੇ ਨਾਲ ਨਾਲ Hit and Run ਵਰਗੇ ਸੰਗੀਨ ਅਪਰਾਧਾਂ ਦਾ ਸਾਹਮਣਾਂ ਵੀ ਕਰਨਾਂ ਪੈਂਦੈ।
ਪਰ ਕਿਉਕਿ ਭਾਰਤ ਵਿਚ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਭੀੜਾਂ ਅਕਸਰ ਹਿੰਸਾ ਉਪਰ ਉਤਾਰੂ ਹੋ ਜਾਂਦੀਆਂ ਹਨ। ਜਿਸ ਕਰਕੇ ਐਕਸੀਡੈਂਟ ਹੋ ਜਾਣ ਦੀ ਸੂਰਤ ਵਿਚ ਜਿਆਦਾਤਰ ਡਰਾਈਵਰਾਂ ਦਾ ਉਥੋਂ ਦੌੜ ਜਾਣਾਂ ਮਜਬੂਰੀ ਵੀ ਹੁੰਦੈ।
ਜਿਸਨੂੰ ਧਿਆਨ ਵਿੱਚ ਰੱਖਕੇ ਭਾਰਤ ਸਰਕਾਰ ਐਕਸੀਡੈਂਟ ਹੋ ਜਾਣ ਦੀ ਸੂਰਤ ਵਿੱਚ ਤਿੰਨ ਵਿਕਲਪਾਂ ਵਾਲਾ ਨਵਾਂ ਬਿੱਲ ਲੈਕੇ ਆਈ ਹੈ।
(1) ਐਕਸੀਡੈਂਟ ਹੋ ਜਾਣ ਦੀ ਸੂਰਤ ਵਿੱਚ ਤੁਸੀ ਰੁਕੋ ਔਰ ਫੱਟੜ ਜਾਂ ਪੀੜਤ ਵਿਅਕਤੀ ਨੂੰ ਫੌਰਨ ਹਸਪਤਾਲ ਲੈਕੇ ਜਾਵੋ ਜਾਂ ਜਾਣ ਵਿੱਚ ਇਮਦਾਦ ਕਰੋ।
(2) ਜੇਕਰ ਤੁਸੀਂ ਉਥੇ ਮੌਜੂਦ ਭੀੜ ਦੀ ਹਿੰਸਾ ਤੋਂ ਡਰਦੇ ਹੋ ਤਾਂ ਇਹ ਕਾਨੂੰਨ ਆਖਦਾ ਹੈ ਕਿ ਤੁਹਾਡਾ ਉਸ ਐਕਸੀਡੈਂਟ ਵਾਲੀ ਜਗ੍ਹਾ ਉਪਰ ਰੁਕਣਾਂ ਜ਼ਰੂਰੀ ਨਹੀਂ ਹੈ! ਪਰ ਤੁਹਾਨੂੰ ਅਗਲੇ ਜਾਂ ਉਸਤੋਂ ਅਗਲੇ ਚੌਂਕ ਵਿੱਚ ਤੈਨਾਤ ਪੁਲਸ ਮੁਲਾਜਿਮ ਨੂੰ ਜਾਂ ਨੇੜੇ ਦੀ ਕਿਸੇ ਪੁਲਸ ਚੌਂਕੀ ਵਿੱਚ ਜਾਕੇ ਹਾਦਸੇ ਦੀ ਇਤਲਾਹ ਦੇਣੀ ਪਵੇਗੀ।
(3) ਜੇਕਰ ਤੁਸੀ ਭੀੜ੍ਹ ਦੇ ਡਰੋਂ ਹਾਦਸੇ ਵਾਲੀ ਥਾਂ ਤੇ ਨਹੀਂ ਰੁਕੇ, ਔਰ ਡਰਦੇ ਪੁਲਸ ਸਟੇਸ਼ਨ ਵੀ ਨਹੀਂ ਗਏ ਤਾਂ ਤੁਹਾਡੇ ਕੋਲ ਇਕ ਹੋਰ ਤੀਸਰਾ ਰਾਸਤਾ ਵੀ ਹੈ। ਤੁਸੀ ਨੇੜੇ ਦੇ ਕਿਸੇ ਅਦਾਲਤੀ ਅਹਾਤੇ ਵਿੱਚ ਜਾਕੇ ਜਾਂ ਕਿਸੇ ਵਕੀਲ ਦੀ ਸਹਾਇਤਾ ਨਾਲ ਕਿਸੇ ਜੱਜ ਅੱਗੇ ਪੇਸ਼ ਹੋਕੇ ਉਸਨੂੰ ਤੁਹਾਡੇ ਐਕਸੀਡੈਂਟ ਵਿੱਚ ਸ਼ਾਮਲ ਹੋਣ ਦੀ ਸੂਚਨਾਂ ਦੇ ਸਕਦੇ ਹੋ। #Tonyਬੱਲ
ਤੁਹਾਡੇ ਕੋਲ ਤਿੰਨ ਰਾਸਤੇ ਹਨ, ਤੁਸੀਂ ਜੇੜ੍ਹਾ ਮਰਜ਼ੀ ਚੁਣ ਸਕਦੇ ਹੋ, ਪਰ ਤੁਹਾਨੂੰ ਦੱਸਣਾਂ ਹਰ ਹਾਲਤ ਵਿਚ ਪਵੇਗਾ……………….ਤੁਸੀਂ ਦੌੜਕੇ ਘਰ ਨਹੀਂ ਜਾ ਸਕਦੈ, ਕਿ ਮੈਨੂੰ ਕੇੜਾ ਕਿਸੇ ਨੇਂ ਵੇਖਿਐ………………10 ਸਾਲ ਦੀ ਸਜ਼ਾ ਉਸ ਸੂਰਤ ਵਿਚ ਤਜਵੀਜ਼ ਕੀਤੀ ਗਈ ਹੈ
ਤਿੰਨਾਂ ਸੂਰਤਾਂ ਵਿੱਚ ਹੀ ਤਫ਼ਤੀਸ਼ ਹੋਣ ਤੋਂ ਬਾਅਦ ਤੁਹਾਡਾ ਅਦਾਲਤ ਵਿਚ ਚਲਾਣ ਪੇਸ਼ ਕੀਤਾ ਜਾਵੇਗਾ। ਸੁਣਵਾਈ ਮੁਕੰਮਲ ਹੋਣ ਦੀ ਸੂਰਤ ਵਿੱਚ ਜੱਜ……………ਕਸੂਰ ਤੁਹਾਡਾ ਸੀ ਜਾਂ ਦੂਸਰੀ ਧਿਰ ਦਾ……………ਜੇਕਰ ਤੁਹਾਡਾ ਸੀ ਤਾਂ ਤੁਸੀਂ ਕਿਨੇਂ ਕੁ ਕਸੂਰਵਾਰ ਹੋ…………ਮਸਲਨ, ਤੁਸੀਂ ਵਾਹਨ ਕਿੰਨਾਂ ਤੇਜ਼ ਚਲਾ ਰਹੇ ਸੀ…………ਹਾਦਸੇ ਵਕਤ ਤੁਹਾਡਾ ਕਿਸੇ ਨਸ਼ੀਲੇ ਪਦਾਰਥ ਦਾ ਸੇਵਨ ਵਗੈਰਾਂ ਤਾਂ ਨਹੀਂ ਸੀ ਕੀਤਾ ਹੋਇਆ।
ਆਦਿਕ ਫੈਕਟਰਾਂ ਨੂੰ ਧਿਆਨ ਵਿੱਚ ਰੱਖਦਾ ਹੋਇਆ 2, 4, 5, ਸਾਲ ਤੋਂ ਲੈਕੇ 10 ਸਾਲ ਤੱਕ ਦੀ ਸਜ਼ਾ ਸੁਣਾਂ ਸਕਦਾ ਹੈ। ਘੱਟ ਕਸੂਰਵਾਰ ਹੋਣ ਦੀ ਸੂਰਤ ਵਿੱਚ 6 ਮਹੀਨੇਂ ਦੀ ਸਜਾਂ ਵੀ ਦੇ ਸਕਦਾ ਹੈ………………ਦੂਸਰੀ ਧਿਰ ਦਾ ਦੋਸ਼ ਸਾਬਤ ਹੋਣ ਉਪਰ, ਬਾਇਜ਼ਤ ਬਰੀ ਵੀ ਕਰ ਸਕਦਾ ਹੈ।
ਪਰ ਜੇਕਰ ਹੁਣ ਕੋਈ ਵਿਅਕਤੀ ਸ਼ਰਾਬ ਨਾਲ ਰੱਜਕੇ 100 ਕਿਲੋਮੀਟਰ ਦੀ ਸਪੀਡ ਨਾਲ ਗੱਡੀ ਦੁੜਾਉਦਾ ਹੋਇਆ, ਕਿਸੇ ਸਾਈਕਲ ਚਾਲਕ ਨੂੰ ਫੇਟ ਮਾਰਕੇ ਚਲਿਆ ਜਾਂਦੈ। ਔਰ ਉਹ ਸਾਈਕਲ ਸਵਾਰ ਉਥੇ ਹੀ ਠੰਡ ਵਿੱਚ ਸਹਿਕਦਾ ਹੋਇਆ ਦੋ ਘੈਂਟੇ ਬਾਅਦ ਦਮ ਤੋੜ ਦੇਂਦੈ।
ਸਾਈਕਲ ਸਵਾਰ ਜੋ ਘਰ ਵਿੱਚ ਇਕਲੌਤਾ ਕਮਾਉਣ ਵਾਲਾ ਸੀ………….ਜਿਸਦੀਆਂ ਦੋ ਛੋਟੀਆਂ ਛੋਟੀਆਂ ਬੱਚੀਆਂ ਹਨ……………………ਔਰ ਤੀਸਰਾ 7 ਮਹੀਨਾਂ ਦਾ ਬੱਚਾ ਉਸਦੀ ਪਤਨੀ ਦੇ ਗਰਭ ਵਿੱਚ ਪਲ ਰਿਹੈ……………….ਜਿਸਨੂੰ ਸਮੇਂ ਸਿਰ ਹਸਪਤਾਲ ਲੈਕੇ ਜਾਣ ਨਾਲ ਬਚਾਇਆ ਜਾ ਸਕਦਾ ਸੀ