ਅੰਨ੍ਹੇ ਦੀ ਰੀਝ, ਗੁਲੇਲ ਦਾ ਨਿਸ਼ਾਨਾ।
ਕੱਖਾਂ ਦੀ ਬੇੜੀ, ਬਾਂਦਰ ਮਲਾਹ।
ਇੱਕ ਛਾਲ ਮਾਰ ਕੇ ਖ਼ੂਹ ਚ ਡਿਗਿਆ ਜਾ ਸਕਦਾ। ਪਰ ਨਿਕਲਿਆ ਸੋ ਛਾਲਾਂ ਮਾਰ ਕੇ ਵੀ ਨੀ ਜਾਂਦਾ।
ਸਰੀਕਾਂ ਤੋਂ ਤਾਂ ਗੁੜ ਵੀ ਲਕੋ ਕੇ ਖਾਣਾ ਚਾਹੀਦਾ।/ਪਾਣੀ ਵੀ ਲਕੋ ਕੇ ਪੀਣਾ ਚਾਹੀਦਾ ਹੈ।
ਸ਼ਰੀਕ ਦਾ ਦਾਣਾ, ਢਿੱਡ ਦੁਖਦੇ ਵੀ ਖਾਣਾ।
ਸ਼ਰੀਕ, ਲਾਵੇ ਲੀਕ, ਪੁੱਜੇ ਜਿਥੋਂ ਤੀਕ।
ਸ਼ਰੀਕ ਕੋਲੇ ਗੋਸ਼ਤ ਖਾਂਦਾ ਹੋਵੇ ਤਾਂ ਆਪ ਕੋਲੇ ਗੰਡਾ ਹੀ ਭਨ ਲਯਿਦਾ।
ਅੰਨ੍ਹੇ ਦਾ ਜਫ਼ਾ, ਰੋਹੀ ਚ ਖੜਪਾ। [spoken at 0923 hrs in the movie]
ਸੁਪਨਾ ਜਦੋਂ ਸੱਚ ਹੁੰਦਾ ਹੈ, ਸੁਪਨ੍ਹੇ ਵਾਂਗ ਹੀ ਲਗਦਾ ਹੈ।
ਪਾਣੀ ਉਤਰਿਆ ਖਵਾਜਾ ਵਿਸਰਿਆ।
ਮਰਦ ਅਮੀਰ ਹੋਵੇ ਤੇ ਔਰਤ ਖੂਬਸੂਰਤ, ਪਿਆਰ ਹੋਣ ਨੂੰ ਵਕਤ ਨੀ ਲੱਗਦਾ।
ਤੈਨੂੰ ਕੀ ਪਤਾ, ਡੱਡੂ/ਡੱਡਾਂ ਕਿਹੜੇ ਛੱਪੜ ਦਾ/ਤੋਂ ਪਾਣੀ ਪੀਂਦੀਆਂ।
ਗੀਤਾਂ ਦੇ ਟੱਪੇ (Punjabi)
ਦੁੱਧ ਦੀ ਰਾਖੀ ਤੇ ਬਿੱਲਾ ਬਿਠਾਇਆ, ਕਦੋਂ ਤਕ ਭਲੀ ਗੁਜ਼ਾਰੂਗਾ। ਪੀ ਨੀ ਸਕੂਗਾ, ਡੋਹਲ ਦਊਗਾ, ਹੱਥ ਪੈਰ ਤਾਂ ਮਾਰੂਗਾ।
ਖੁਸ਼ੀ ਬਿਨਾ ਹਾਸੀ ਕਦੇ ਆ ਨੀ ਸਕਦੀ, ਦੁੱਖ ਭੈੜੀ ਦੁਨੀਆਂ ਵੰਡਾ ਨੀ ਸਕਦੀ। ਹੱਸੋਗੇ ਤਾਂ ਸਾਰਾ ਜਗ ਨਾਲ ਹੱਸੂਗਾ, ਰੋਵੋਗੇ ਤਾਂ ਸਾਰਾ ਜਗ ਦੂਰ ਨਸੁਗਾ।
ਉਸਦੀ ਵੋਹਟੀ ਲੈਂਦੀ ਇੰਡਿਕਾ ਚਲਾ। ਇਮੀਜੇਟਲੀ ਐ ਕੋਈ ਮੇਰੀ ਮਜਬੂਰੀ, ਮੈੰਨੂੰ ਦੇ ਛੇਤੀ ਡਰੈਵਰੀ ਸਿਖਾ।
ਵੇ ਪੀਪਲਾ ਕਿਉਂ ਖੱਟ-ਖੱਟ ਲਾਈ ਐ। ਮੈਂ ਕਿ ਕਰਾਂ ਰੁੱਤ ਨਵੀਆਂ ਦੀ ਆਈ ਐ।
ਠਠੀ ਪਿੰਡੀ ਦੇਖ ਕੇ, ਲਧੀ ਮਾਰੀ ਧਾ। ਕੀਤੀਆਂ ਦੁੱਲੇਆ ਤੇਰੀਆਂ, ਗਈਆਂ ਪੇਸ਼ ਲੱਧੀ ਦੇ ਆ।
Proverbs (Punjabi)
ਜੀਭ ਕਹਿੰਦੀ ਤੂੰ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਪਿੰਡੋਂ ਕਢੂੰ।
ਜਿੰਨਾ ਨਹਾਈ/ਨ੍ਹਾਇ ਓਨਾ ਪੁਣ/ਪੁੰਨ।
ਨਾ ਗੋਡਾ ਮਾਰਦੈ ਨਾ ਲੱਤ ਮਾਰਦੈ, ਰੱਬ ਜਦੋਂ ਵੀ ਮਾਰਦੈ ਮੱਤ ਮਾਰਦੈ।
ਘਰ ਤਤੇ ਪਾਣੀਆਂ ਨਾਲ ਨੀ ਮੱਚਦੇ ਹੁੰਦੇ।
ਬੰਦਾ ਕਹੀ ਨਾਲ ਘਰ ਨੀ ਢਾ ਸਕਦਾ, ਤੇ ਜਨਾਨੀ ਸੂਈ ਨਾਲ ਢਾ ਦੇਂਦੀ ਐ
ਹੱਥ ਕਾਰ ਵੱਲ, ਦਿਲ ਯਾਰ ਵੱਲ।
ਵਾਅਦਡਿਆਂ ਸਜਾਦਡਿਆਂ ਨਿਭਣ ਸਿਰਾਂ ਦੇ ਨਾਲ।
ਬੁਲਯਾ ਮੈਂ ਨੀ ਮੁੜਦੀ ਰਾਂਝਣ ਤੋਂ, ਚਾਹੇ ਪਿਓ ਦੇ ਪਿਓ ਦਾ ਪਿਓ ਆ ਜਾਏ।
ਰਾਂਝਾ ਸਭ ਦਾ ਸਾਂਝਾ।
ਤੂੰ ਆਪਣਾ ਰਾਂਝਾ ਰਾਜੀ ਰੱਖ।
ਤੁਗਲਕੀ ਫ਼ਰਮਾਨ।
ਘਰ ਖਾਣ ਨੂੰ ਨੀ, ਅੰਮੀ ਸਾਡੀ ਪੀਹਣ ਗਈ ਐ।
ਅੰਨ੍ਹੀ ਪੀਵੈ ਕੁੱਤਾ ਚੱਟੈ।
ਬਿਛੂ ਦਾ ਮੰਤਰ ਓਂਦਾ ਨਹੀਂ, ਸੱਪਾਂ ਦੀਆਂ ਖੁਡਾਂ ਵਿੱਚ ਹੱਥ ਮਾਰਦਾ।
ਦਿਲ ਵਿੱਚ ਹੋਵੇ ਸੱਚ, ਕੋਠੇ ਚੜ ਕੇ ਨੱਚ।
ਕੁੱਤੇ ਦੇ ਗੱਲ ਜੇ ਹੋਵੇ ਪੱਟਾ, ਫੇਰ ਨ ਮਾਰੇ ਕੋਈ ਓਹਦੇ ਬੱਟਾ।
ਛਿੱਤਰ ਨਾਲ ਸਾਹਾ ਮਾਰਨਾ / ਛਿੱਤਰ ਵਗਾ ਕੇ ਸਾਹਾ ਮਾਰਨਾ।
ਨੌਂ ਸਿਪਾਹੀ ਤੇਰਾਂ ਹਵਾਲਦਾਰ।
ਨੋਟਾ ਨਾਲੋ ਭਾਨ ਜਿਆਦਾ ਖੜਕਦੀ ਹੈ।
ਕੁੜਮੋਂ ਕੁੜਮ ਵਰਤੇਂਗੇ ਵਿਚੋਲੇ ਬੈਠੇ ਤਰਸਨਗੇ।
ਕੁੜਮੋਂ ਕੁੜਮ ਭੀੜਨਗੇ, ਲੋਕੀ ਦੇਖ ਕੇ ਖਿੜਨਗੇ
ਦਾਦੀ ਮੋਈ ਪੋਤੀ ਹੋਇ, ਟੱਬਰ ਓਡੇ ਦਾ ਓਡਾ।
ਪਹਿਲਾ ਮੁੰਡਾ ਮਿੱਤਰਾਂ ਦਾ, ਲਾਵਾਂ ਵਾਲੇ ਦਾ ਜ਼ਿਕਰ ਨਾ ਕੋਈ।
ਸ਼ਰਮ ਕਰੇਂਦਾ ਅੰਦਰ ਵੜਿਆ, ਮੂਰਖ ਆਖੇ ਮੈਥੋਂ ਡਰਿਆ।
ਮਾਂ ਫਿਰੇ ਨੱਥ ਘੜਾਉਣ ਨੂੰ, ਪੁੱਤ ਫਿਰੇ ਨੱਕ ਵਢਾਉਣ ਨੂੰ।
ਬਣਿਆ/ਉਹ ਆਖੇ ਮੇਰੇ ਥੱੜੇ ਨ ਚੜ੍ਹੀਂ, ਜੱਟ/ਉਹ ਆਖੇ ਘੱਟ ਨ ਤੋਲੀਂ।
ਪੰਚਾ ਦਾ ਕਿਹਾ ਸਰ ਮੱਥੇ, ਪਰ ਪਰਨਾਲਾ ਓਥੇ ਦਾ ਓਥੇ
ਕਮੀ ਦੀ ਯਾਰੀ, ਠੁਏ ਦਾ ਡੰਗ।
ਜੇ ਸੁਖ ਚਾਹਵੇ ਜੀ ਦਾ ਪਾਣੀ ਵੀ ਮੰਗਦਾ ਨਹੀਂ ਪੀ ਦਾ।
ਕੰਨ ਬਚਾ ਲਏ, ਸਰ ਵਢਾ ਲਇਆ।
ਨਾ ਅੰਨ੍ਹਾ ਸਦੀਏ ਨ ਦੋ ਜਣੇ ਉਣ।
ਕੁਤੇਆਂ ਦੀ ਦੌੜ ਚ ਸ਼ੇਰ ਨੀ ਭੱਜਦੇ ਹੁੰਦੇ।
ਜੇ ਤੁਸੀਂ ਆਪਣੇ ਘਰ ਦੇ ਪਿਛਵਾੜੇ ਸੱਪ ਪਾਲਦੇ ਹੋ ਤਾਂ ਤੁਸੀਂ ਇਹ ਉਮੀਦ ਨਹੀਂ ਕਰ ਸਕਦੇ ਕਿ ਉਹ ਸਿਰਫ਼ ਗੁਆਂਢੀਆਂ ਨੂੰ ਹੀ ਡੰਗਣਗੇ।
ਜਿੰਨੇ ਝੁੱਡੂ ਓਹਨੇ ਹੀ ਫੁੱਦੂ।
ਜੇਹੜਾ ਲਾਹੌਰ ਫੁਦਦੂ, ਉਹ ਪਿਛੋਰ ਵੀ ਫੁਦਦੂ।
ਮਾਂ ਦਾ ਝਿੜਕਿਆ ਝੁੱਡੂ ਗਿਆ ਮਾਸੀ ਕੋਲ, ਓਥੇ ਵੀ ਝੁੱਡੂ ਦਾ ਝੁੱਡੂ।
ਘਰ ਦਾ ਸੜਿਯਾ ਵਨ ਨੂੰ ਗਯਾ, ਵਨ ਨੂੰ ਲੱਗੀ ਅੱਗ।
ਤੁਰ ਜਾ ਬਰਮੇ ਨੂੰ ਕਰਮ ਜਾਣਗੇ ਨਾਲ।
ਸਾਰਾ ਜਾਂਦਾ ਵੇਖੀਏ, ਅੱਧਾ ਦੇਈਏ ਵੰਡ।
ਵੰਡ ਛੱਕ ਖੰਡ ਛੱਕ।
ਦੰਦੀ ਓਨਿ ਵਢੀਏ ਜਿਨਾ ਚਬੇਯਾ ਜਾਵੇ।
ਮੰਗਣ ਵੀ ਜਾਣਾ ਤੇ ਡੋਲੂ ਵੀ ਲੁਕੋਣਾ।
ਖਾਨੇ ਛੋਲੇ, ਡਕਾਰ ਬਦਾਮਾਂ ਦੇ।
ਨਾਲ ਬੇਗਾਨੇ ਜ਼ਨਾਨੀ ਤੋਰ ਕੇ, ਰੱਖੀਏ ਨਾ ਝਾਕ, ਦੇ ਜੂ ਠੀਕ ਮੋੜ ਕੇ।
ਧੰਨ ਜਿਗਰਾ ਨਾਈ ਦਾ, ਜਿਨ੍ਹੇ ਨੈਣ ਜੱਟਾਂ ਨਾਲ ਤੋਰੀ।
ਰੰਡੀ ਤਾਂ ਰੰਡੇਪਾ ਕੱਟ ਲੇ, ਪਰ ਲੋਕ ਕੱਟਣ ਨਹੀਂ ਦਿੰਦੇ।
ਰੰਡੀ ਦਾ ਜਮਾਈ, ਕਦੀ ਨ ਬਣੀ ਭਾਈ॥
ਮੱਝ ਮੰਡੀ ਦੀ, ਤੇ ਧੀ/ਕੁੜੀ ਰੰਡੀ ਦੀ ਨਾਲੋਂ, ਐਵੇਂ ਹੀ ਚੰਗਾ।
ਆਲੂ ਨਾਲੋਂ ਗੰਡਾ ਚੰਗਾ, ਮਾਨਸਾ ਨਾਲੋਂ ਰੰਡਾ ਚੰਗਾ।
ਕੌਣ ਕੌਣ ਹੋਈਆਂ ਰੰਡੀਆਂ, ਛੜੇ ਬੈਠ ਕੇ ਸਲਾਹਾਂ ਕਰਦੇ।
ਉਂਗਲ ਉਂਗਲ ਵੇਰਵਾ, ਪੋਟਾ-ਪੋਟਾ (finger phalanges ) ਵਿੱਥ।
ਉਂਗਲ ਕੱਪੀ ਲਹੂ ਵਗਾਇਆ, ਵਿੱਚ ਸ਼ਹੀਦਾਂ ਨਾਂ ਲਿਖਵਾਇਆ।
ਉੱਗਰਵਾਦ ਕਰੇ ਬਰਬਾਦ (ਅਤਿਵਾਦ ਮਾੜਾ ਹੀ ਮਾੜਾ)।
ਜਿਨ੍ਹਾਂ ਨੂੰ ਸੀਲ ਕਰਨਾ ਆਉਂਦਾ, ਉਨ੍ਹਾਂ ਨੂੰ ਚੋਣਾਂ ਆਉਦਾ ਹੁੰਦਾ।
ਆਵਾਜ਼-ਏ-ਖਲਕਤ, ਅਵਾਜ਼- ਏ- ਖ਼ੁਦਾ।
ਬੁੱਢੀ ਘੋੜੀ ਲਾਲ ਲਗਾਮ।
ਉਹੀ ਬੁੜ੍ਹੀ ਖੋਤੀ, ਉਹੀ ਰਾਮ ਦਿਆਲ। (ਪਰ ਇਸ ਵਾਰੀ ਹੈ ਲਾਲ ਲਗਾਮ।)
ਮਨੁਜ ਬਲੀ ਨਹੀਂ ਹੋਤ ਹੈ, ਸਮਯ ਹੋਤ ਬਲਵਾਨ, ਭੀਲਨ ਲੁਟੀ ਗੋਪੀਆਂ ਵਹੀ ਅਰਜੁਨ ਵਹੀ ਬਾਣ।
ਸਮਾਂ (-ਸਮਾਂ) ਬੜਾ ਸਮਰੱਥ, ਓਹੀ ਅਰਜਨ ਦੇ ਤੀਰ ਤੇ ਓਹੀ ਅਰਜਨ ਦੇ ਹੱਥ।
ਵੇਖੀ ਚਲ ਮਾਰਦਾਨਯਾ ਰੰਗ ਕਰਤਾਰ ਦੇ, ਆਪੇ ਮਰੀ ਜਾੰਦੇ ਜੋ ਦੂਜਿਆ ਨੁੰ ਮਾਰਦੇ।
ਜਿਥੇ ਦੇਖੀ ਤਵਾ ਪ੍ਰਾਂਤ, ਯਾਰ ਗੁਜ਼ਾਰਨ/ਯਾਰਾਂ ਗੁਜ਼ਾਰੀ ਉੱਥੇ ਰਾਤ।
ਲੱਡੂ ਮੁੱਕ ਗਏ, ਯਾਰਾਨੇ ਟੁੱਟ ਗਏ।
ਚਿੱਟੇ ਨੀਲੇ ਦਾ ਝਗੜਾ ਫ਼ਜ਼ੂਲ, ਅੰਨੀ ਕਾਣੀ (ਸਾਨੂੰ) ਸਭ ਕਬੂਲ !
ਖਾਨਾਂ ਦੇ ਖ਼ਾਨ ਪਰੌਣੇ।
ਚੋਰ ਨਾਲੋਂ, ਪੰਡ ਕਾਹਲੀ।
ਮੁਦਈ ਸੁਸਤ, ਗਵਾਹ ਚੁਸਤ।
ਉੱਠ ਨ ਕੁਦੇ, ਬੋਰੇ ਕੁੱਦਣ।।
ਅੱਜ ਆਇਆ ਹੈ ਉੱਠ ਪਹਾੜ ਦੇ ਹੇਠਾਂ।
ਛਾਨਣੀ ਲਾਹੇਹਾਂ ਉੱਠ ਹੋਲੇ ਨੀ ਹੁੰਦੇ।/ ਬਾਲ ਕਟਿਆਂ ਮੁਰਦਾ ਹੋਲਾ ਨੀ ਹੁੰਦਾ।
ਉੱਠ ਦੀ ਪਿੱਠ 'ਤੇ ਆਖਰੀ ਤਿਨਕਾ।
ਉੱਠ ਅੜਾਉਂਦਿਆਂ ਹੀ ਲੱਦੀ ਜਾਂਦੇ ਆ।
ਉੱਠ ਬੁੜ੍ਹਾ ਹੋ ਗਿਆ, ਪਰ ਮੁਤਨਾ ਨ ਆਯਾ।
ਉਠੇ ਤਾਂ ਉੱਠ, ਨਹੀਂ ਤਾ ਰੇਤੇ ਦੀ ਮੁੱਠ।
ਏਹਨਾ ਤਿਲਾਂ ਚ ਤੇਲ ਨਹੀਂ।
ਤੇਲ ਦੇਖੋ, ਤੇ ਤੇਲ ਦੀ ਧਾਰ ਦੇਖੋ।
ਘਰੋਂ ਜਾਈਏ ਭੁੱਖੇ, ਬਾਹਰੋਂ ਕੋਈ ਨਾ ਪੁੱਛੇ।
ਘਰੋਂ ਜਾਈਏ ਖਾ ਕੇ, ਅੱਗੋਂ/ਮੁਹਰੋਂ ਮਿਲੇ ਪਕਾ ਕੇ।
ਘਰੋਂ ਜਾਵੇ ਰਜੀ, ਬਾਹਰੋਂ ਆਵੇ ਕਜੀ।
ਆਪ ਪਕਾਈਂ ਨ, ਸਾਡੇ ਘਰੇ ਆਈਂ ਨ।
ਨ ਖੇਡਾਂ, ਨ ਖੇਡਣ ਦੇਵਾਂ, ਖੁਚੀ ਦੇ ਵਿਚ ਮੁਤੁਗਾ।
ਤੈਨੂੰ ਜੋਗ ਦੀ ਜ਼ਰਾ ਵੀ ਸਾਰ ਹੈ ਨੀ, ਤੇਰੀ ਉਮਰ ਹੈ ਅਜੇ ਨਾਦਾਨ ਪੁਤਰਾ।
ਕੱਲ ਦੀ ਭੂਤਨੀ, ਸਿਵਿਆਂ 'ਚ ਅੱਧ।
ਜੱਟ ਦੇ ਜੋਂ ਪੱਕੇ, ਸਗੀ ਮਾਂ ਨੂੰ ਵੀ ਮਾਰੇ ਧੱਕੇ।
ਰੱਜੀ ਮੱਝ, ਵਿਘੇ ਦਾ ਉਜਾੜਾ।
ਟੋਭੇ ਦਾ ਗਵਾਹ ਡੱਡੂ।
ਚੋਰੀ ਦਾ ਪੁੱਤ ਗਭਰੂ ਹੋਣ ਚ ਨੀ ਉਂਦਾ/ਆਉਂਦਾ।
ਘਰੇ ਖੱਖੜੀਆਂ ਬਾਹਰ ਗਲ੍ਹੋਟ।
ਘਰ ਦੀ ਮੁਰਗੀ ਦਾਲ ਬਰਾਬਰ। / ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ।
ਜਿਹੜੇ ਕਿਸੇ ਮਜ਼੍ਹਬ ਦੇ ਮੇਚੇ ਵਿੱਚ ਪੂਰੇ ਨਾ ਆਏ, ਓਹ ਲੱਲੀ ਫ਼ਕੀਰ।
ਨਾ ਤੀਨਾ ਚ, ਨ ਤੇਰਾਂ ਚ। ਨ ਕਲਚਾ ਚ ਨ ਗੈਰਾ ਚ । ਨ ਪਲਏਰਾਂ ਚ, ਨ ਸਪੇਏਰਾਂ ਚ । ਨ ਬੱਕਰੀਆ ਚ, ਨ ਸ਼ੇਰਆ ਚ ।
ਚੂਹੇ ਦੀ ਚਮ/ਚਮੜੀ ਤੋਂ ਨਗਾੜੇ ਨਹੀਂ ਬਣਦੇ।
ਅਪਣੀ ਮੱਝ ਦਾ ਦੁੱਧ ਸੋ ਕੋਹ ਤੇ ਵੀ ਜਾ ਪੀਈਦਾ।
ਜਿਹਨਾਂ ਨੂੰ ਸੀਲ ਕਰਨੀਆਂ ਆਉਂਦੀਆਂ ਨੇ, ਓਹਨਾ ਨੂੰ ਚੋਣੀਆਂ ਵੀ ਓਂਦੀਆਂ ਹੁੰਦੀਆਂ।
ਪਿਆਰ ਨਾਲ ਤਾਂ ਲੋਕੀਂ ਸੰਡੇ ਨੂੰ ਵੀ ਪਸਮਾ ਲੈਂਦੇ ਨੇ।
ਬਦਨਾਮ ਭੀ ਹੋਂਗੇ ਤੋ ਕਿਆ ਨਾਮ ਨਾ ਹੋਗਾ।
ਬਦ ਸੇ ਬਦਨਾਮ ਬੁਰਾ।
ਲੇਖਾ ਮਾਵਾਂ ਧੀਆਂ ਦਾ, ਵਿਹਾਰ ਬਾਣੀਏ ਦਾ।
ਜਿਧਰ ਗਯਾ ਬਾਣੀਆ, ਓਧਰ ਗਯਾ ਬਜ਼ਾਰ।
ਆਜਾ ਭੈਣੇ ਲੜੀਏ।/ ਇੱਟ ਸੁੱਟ ਕੇ ਲੜਾਈ ਮੂਲ ਲੈਣੀ।
ਜਾਂਦੀ ਬਲਾ ਦੁਪਹਿਰ ਕਟ ਜਾ।
ਅਫ਼ਸੋਸ ਵਾਲੀ ਥਾਂ ਤੇ ਜੇ ਰੋਇਏ ਨਾ, ਤੋਂ ਰੋਣ ਵਾਲੀ ਸ਼ਕਲ ਬਣਾ ਲਈਏ।
ਹਮਸਾਏ ਦਾ ਰੂਪ ਨੀ ਓਂਦਾ, ਮਤ ਆ ਜਾਂਦੀ ਆ।
ਆਵਦਾ ਜਵਾਕ ਤੇ ਦੂਜੇ ਦੀ ਜਨਾਨੀ ਸੋਹਣੇ ਹੀ ਲਗਦੇ।
ਝੂਠੀਆਂ ਜ਼ਮੀਰਾਂ ਵਾਲ਼ੇ, ਖਾਲੀ ਹੱਥ ਜਾਂਦੇ ਦੇਖ ਲੈ।
ਰੋਜੇ ਬਕਸ਼ਾਵਣ ਗਏ, ਨਮਾਜਾਂ ਗਲੇ ਪੈ ਗਈਆਂ।
ਵੇਲੇ ਦੀ ਨਮਾਜ਼, ਕਵੇਲੇ ਦੀਆ ਟਕਰਾ।
ਨਵਾਂ ਨਵਾਂ ਮੁਸਲਮਾਨ ਬਾਹਲਾ ਅਲਾਹ ਅਲਾਹ ਕਰਦੈ।
ਨ ਨਿਯਤਿ, ਨ ਕਜਾ ਕਿਤੀ।
ਗੁਰੂ ਜਿਨ੍ਹਾਂ ਦੇ ਟੱਪਣੇ, ਚੇਲੇ ਜਾਣ ਛੜੱਪ।
ਦੋ ਪਈਆਂ ਵਿਸਰ ਗਈਆਂ, ਸਦਕੇ ਮੇਰੇ ਢੂਈ ਦੇ।
ਆਪਾ ਭੂਲੀ ਨਾਨਕਾ, ਵ੍ਯਾਪਨ ਸਬੈ ਰੋਗ।
ਘਟਿ ਸੋ ਵਧੀ, ਵਧੀ ਸੋ ਘਟਿ / ਔਖ ਚ ਹੀ ਸੋਖ ਹੈ।
ਹੱਥਾਂ ਨਾਲ ਦਿਤੀਆਂ ਦੰਦਾਂ ਨਾਲ ਖੋਲ੍ਹਣੀਆਂ ਪੈਂਦੀਆਂ।
ਜੇਹਦੀਆਂ ਗੰਡਾ ਖੁੱਲ ਸਕਨ, ਓ ਵਡਿ ਦੀਆਂ ਨਹੀ।
ਇਸਬਗੋਲ, ਕੁਝ ਨਾ ਬੋਲ/ ਫੋਲ।
ਜੇ ਤੁਸੀਂ ਆਪਣੇ ਘਰ ਦੇ ਪਿਛਵਾੜੇ ਸੱਪ ਪਾਲਦੇ ਹੋ ਤਾਂ ਤੁਸੀਂ ਇਹ ਉਮੀਦ ਨਹੀਂ ਕਰ ਸਕਦੇ ਕਿ ਉਹ ਸਿਰਫ਼ ਗੁਆਂਢੀਆਂ ਨੂੰ ਹੀ ਡੰਗਣਗੇ।
ਦਾਦੀ ਮੋਈ ਪੋਤੀ ਹੋਈ ਟੱਬਰ ਓਡੇ ਦਾ ਓਡਾ।
ਆਪੇ ਪੈਰੀ ਪੈਣਾ ਆਪੇ ਬੁਢ ਸੁਹਾਗਣ।/ਆਪੇ ਬੀਬੀ ਪੈਰੀ ਪੇਨਾ ਆਪੇ ਬੀਬੀ ਬੁਡ ਸੁਹਾਗਣ।
ਹੱਥ ਨ ਕੁਛ ਪੱਲੇ, ਮੀਆਂ ਮਟਕਦਾ ਚਲੇ।
ਉਜੜੇ ਬਾਗਾਂ ਦੇ ਗਾਲੜ ਪਟਵਾਰੀ / ਉਜੜੀਆਂ ਮਸੀਤਾਂ ਦੇ ਗਾਲੜ ਮੌਲਵੀ।
ਉਜੜੇ ਪਿੰਡ ਭੜੋਲਾ ਮਹਿਲ।
ਪਾਣੀ ਇਕੇ ਹੀ ਜਗ੍ਹਾ ਤੋਂ ਖੋਦਣ ਨਾਲ ਨਿਕਲੂਗਾ।
ਪਿੰਡ ਬਸਿਆ ਨਹੀ ਮੰਗਤੇ ਪਹਿਲਾਂ ਆ ਗਏ।
ਗੰਗਾ ਗਈਆਂ ਅਸਥੀਆ/ਹੱਡੀਆਂ ਕਦੇ ਵਾਪਸ ਨਹੀਂ ਆਉਂਦੀਆਂ।
ਆਬ ਆਬ ਕਰਦੇ ਮੋਯਾ ਪੁਤਰਾ, ਫਾਰਸੀਆਂ ਘਰ ਗਾਲੇ, ਜੇ ਮੈਂ ਜਾਣਦੀ ਮਾਇਨੇ ਆਬ ਦੇ, ਦੇਂਦੀ ਭਰ ਭਰ ਪਿਆਲੇ।
ਪੜੇ ਫ਼ਾਰਸੀ ਬੇਚੇ ਤੇਲ, ਦੇਖੋ ਕਿਸਮਤਾਂ ਦੇ ਖੇਲ।
ਸਾਵਣ ਹਰੇ ਨ ਭਾਦੋਂ ਸੁਕੇ।
ਉਠਿਆ ਜਾਵੇ ਨਾ ਆਪ ਤੋਂ, ਫਿੱਟੇ ਮੂੰਹ ਗੋਡਿਆਂ ਦੇ।
ਲਸ਼ਕਰ ਚ ਉੱਠ ਬਦਨਾਮ।
ਮੁਫ਼ਤ ਦੀ ਸਬਜ਼ੀ, ਜੁੱਤੀ ਚ ਕਿਯੋੰ ਨਾ ਪਵਾ ਲੋ।
ਟੱਟੂ ਭਾੜੇ ਦਾ ਹੀ ਕਰਨਾ, ਤਾਂ ਕੁੜਮਾ ਦਾ ਹੀ ਕਰਨਾ?
ਰੱਜੀ ਮੁਝ੍ਹ ਵਿਘੇ ਦਾ ਉਜਾੜਾ।
ਪੇਂਠ ਪੇਜੋ, ਜਾ ਸਿਰਹਾਣੇ, ਪਿੱਠ ਤਾਂ ਵਿਚਾਲੇ ਹੀ ਆਉਣੀ ਹੈ
ਕੰਢੇ ਕੰਢੇ ਹੀਰ ਭਾਲਦਾ, ਰਾਂਝਾ ਪੱਜ ਮੱਝੀਆਂ ਦਾ ਲਾਵੇ।
ਫਕਰਦੀਨਾ ਕੀ ਦੱਸਾਂ ਹਾਲ ਤੈਨੂੰ, ਚੰਦਰੀ ਵਾੜ ਹੀ ਖਾ ਗਈ ਏ ਖੇਤ ਸਾਰਾ।
ਆਵਦੇ/ਦੂਜੇ ਵੱਲ, ਮਸਲੇ ਹਲ।
ਆਪ ਹੋਵੇ ਤਕੜੀ ਫੇਰ ਕਿਉਂ ਲਗੇ ਫਕੜੀ।
ਸਵੈ ਭਰੋਸਾ ਵੱਡਾ ਧੋਸਾ।
ਪਰਾਈ ਆਸ, ਆਈ ਨ ਰਾਸ। / ਮੰਗਵਾ ਗਹਿਣਾ ਪਾਇਆ, ਅੱਧਾ ਰੂਪ ਗਵਾਇਆ।
ਓ ਸੋਨਾ ਭੱਠ ਵਿਚ ਪਵੇ, ਜੇਹੜਾ ਕੰਨਾ ਨੂੰ ਖਾਵੇ।
ਹੱਥ ਨਾ ਕੁਝ ਪਲੇ, ਮੀਆਂ ਮਟਕਦਾ ਚਲੇ।
ਆਪ ਨੰਗ ਬਾਪ ਨੰਗ, ਤਿਜੇ ਨੰਗ ਨਾਨਕੇ। ਚੋਥੇ ਸਾਲੇ ਓ, ਜਿਨਾ ਕੁੜੀ ਵਿਆਹੀ ਜਾਣ ਕੇ।
ਮਾਂ ਅੰਨ੍ਹੀ, ਪਿਓ ਅੰਨ੍ਹਾ, ਅੰਨ੍ਹਾ ਏ ਜਵਾਈ, ਰੱਬ ਨੇ ਸਾਨੂੰ ਭਾਗ ਲਾਏ, ਅਗੋ ਨੂੰਹ ਵੀ ਅੰਨ੍ਹੀ ਆਈ।
ਜੇਹੋ ਜੇਹੇ ਮਰਨ ਵਾਲੇ ਓਹੋ ਜੇਹੇ ਫੂਕਨ ਵਾਲੇ।
ਹੋਵੇ ਜੇ ਇਕ ਕਮਲਾ, ਓਹਨੂੰ ਸਮਝਾਵੇ ਵੇਹੜਾ, ਹੋਵੇ ਜੇ ਵੇਹੜਾ ਕਮਲਾ, ਓਹਨੂੰ ਸਮਝਾਵੇ ਕੇਹੜਾ।
ਕੁੱਤਾ ਰਾਜ ਬਿਠਾਲਿਏ, ਮੁੜ ਚੱਕੀ ਚਟੇ, ਅਪਣੇ ਹੱਥਾਂ ਅਪਣੀ ਜੜ ਆਪੇ ਪੁਟੇ, ਸੱਪਾਂ ਦੁੱਧ ਪੀਆਈਏ ਫੇਰ ਮੂੰਹੋ ਸੁਟੇ।
ਤਬੇਲੇਆਂ ਦੀ ਬਲਾ, ਬਸੇਰਿਆਂ ਦੇ ਗਲ ਪੈਣੀ। / “The curse of homeless fell on the homes.” / Troubles of mers fall on those who have pitched their camp".
ਮਨ ਚੰਗਾ ਤਾਂ ਕਠੌਤੀ ਚ ਗੰਗਾ।
ਜੋ ਮਜ਼ਾ ਛੱਜੂ ਦੇ ਚੁਬਾਰੇ ਓ ਬਲਖ ਨ ਬੁਖ਼ਾਰੇ।
ਜਾਤ ਦੇ ਚੱਟੇ, ਖਾਨ ਪੀਨ ਵੇਲੇ ਵੱਖਰੇ, ਲੜਨ ਵੇਲੇ ਕੱਠੇ।
ਦੂਜੇ ਵਾਸਤੇ ਖੱਡਾ ਖੋਦਣ ਵਾਲਾ ਪਹਿਲਾਂ ਆਪ ਹੀ ਉਸ ਵਿੱਚ ਡਿਗਦਾ ਹੈ।
ਦੋ/ਭੁੱਖੇ ਘਰਾਂ ਦਾ ਪਰੋਣਾ, ਭੁੱਖਾ ਹੀ ਰਹਿ ਜਾਂਦਾ।
ਪੁੱਛਾਂ ਨਾਲ ਦੋਸਤੀ, ਸਿੰਗਾ ਨਾਲ ਵੈਰ।
ਰੱਬ ਨੇੜੇ ਕੇ ਘਸੁੰਨ।
ਕਰ ਪੁਨੰ, ਖਾ ਘਸੂਨ।
ਤੁਰਤ ਦਾਨ ਮਹਾ ਕਲਿਆਣ।
ਸੋ ਸਿਆਣੇ ਇਕੋ ਮਤ, ਮੂਰਖ ਆਪੋ ਆਪਣੀ।
ਕਾਹਲੀ ਅਗੇ ਟੋਏ, ਕਾਹਲਾ ਕੰਮ ਕਦੇ ਨ ਹੋਯ।
ਨਾ ਪਹੁੰਚਣ ਨਾਲੋਂ, ਦੇਰ ਭਲੀ।
ਉਡੀਕ ਨਾਲੋਂ ਕਾਹਲ ਚੰਗੀ।
ਤੂਰਿਆ ਤੇ ਆਪੜਿਆ।
ਸੋਚੀ ਪਿਆ, ਤੇ ਬੰਦਾ ਗਿਆ।
ਰੱਖੀਏ ਤਾਂ ਪ੍ਰੀਤ, ਨਹੀਂ ਮਿੱਟੀ ਪਲੀਤ।
ਡਾਢੇ ਦਾ ਹੱਥ ਚਲੇ, ਮਾੜੇ ਦੀ ਜੁਬਾਨ।
ਅਮੀਰ ਦੀ ਮਰ ਗਈ ਕੁੱਤੀ, ਹਰੇਕ ਨੇ ਪੁੱਛੀ। ਗਰੀਬ ਦੀ ਮਰ ਗਈ ਮਾਂ, ਕਿਸੇ ਨੇ ਨਾ ਲਿਆ ਨਾਂ।
ਕਿਥੇ ਰਾਜਾ ਭੋਜ, ਕਿਥੇ ਗੰਗੂ ਤੇਲੀ
ਸੌਂ ਭੁਨਾਵੇ ਜੋ।/ ਗੋ ਭੁਨਾਵੇ ਜੋ।
ਗੁੜ ਦਿੱਤਿਆਂ ਮਰੇ ਤਾਂ ਜ਼ਹਿਰ ਨਹੀਂ ਦੇਣਾ ਚਾਹੀਦਾ।
ਚੋਰਾਂ ਨੂੰ ਮੋਰ ਤੇ ਮੋਰਾਂ ਨੂੰ ਕਸਾਈ।
ਚੜਿਆਂ ਸੌ ਤੇ ਲੱਥਾ ਭੋਂ।
ਲਾਗੀਆਂ ਨੂੰ ਤਾਂ ਲਾਗ ਤੋਂ ਮਤਲਬ / ਲਾਗੀਆਂ ਨੇ ਤਾ ਲਾਗ ਲੈ ਲੈਣੀ ਏ, ਭਾਵੇਂ ਜਾਂਦੀ ਰੰਡੀ ਹੋ ਜਾਵੇ।
ਤਾਲੋਂ ਘੁੱਥੀ ਡੂੰਮਣੀ/ਵਕਤੋਂ ਖੁੰਝੀ ਡੂੰਮਣੀ, ਗਾਵੇ ਆਲ ਪਤਾਲ।
ਕਦੇ ਤੋਲਾ, ਕਦੇ ਮਾਸਾ, ਉਹਦੀ ਗੱਲ ਦਾ ਕੀ ਭਰਵਾਸਾ।
ਖਾਣ ਪੀਣ ਨੂੰ ਬਾਂਦਰੀ, ਡੰਡੇ ਖਾਣ ਨੂੰ ਰਿੱਛ।
ਕੱਖਾਂ ਦੀ ਕੁੱਲੀ, ਤੇ ਹਾਥੀ ਦੰਦ ਦਾ ਪਰਨਾਲਾ।
ਕੱਛ ਵਿਚ ਸੋਟਾ, ਨਾਂ ਗ਼ਰੀਬ ਦਾਸ।
ਕੱਲੀ ਤਾਂ ਲੱਕੜ ਵੀ ਨਹੀ ਬਲਦੀ।
ਕਾਹਲੀ ਦੀ ਘਾਣੀ, ਅੱਧਾ ਤੇਲ ਅੱਧਾ ਪਾਣੀ।
ਕਾਲ ਦੀ ਬੱਧੀ ਨਾ ਮੰਗਿਆ, ਪਰ ਬਾਲ ਦੀ ਬੱਧੀ ਮੰਗਿਆ।
ਕਾਲੇ ਕਦੇ ਨਾ ਹੋਵਣ ਬੱਗੇ, ਭਾਵੇਂ ਸੌ ਮਣ ਸਾਬਣ ਲੱਗੇ।
ਸੋ ਦਾਰੁ ਤੇ ਇੱਕ ਘਿਓ, ਸੋ ਚਾਚੇ ਤੇ ਇੱਕ ਪੀਓ।
ਕੁੱਬੇ ਬ੍ਰਿਕਸ਼/ਬੂਟੇ ਤੇ ਹਰ ਕੋਈ ਜਾ ਚੜ੍ਹਦਾ ਹੈ।
ਗਏ ਨਿਮਾਣੇ ਰੋਜੜੇ, ਰਹਿ ਗਏ ਨੌ ਤੇ ਵੀਹ।
ਗ਼ਰੀਬ ਰੱਖੇ ਰੋਜ਼ੇ, ਦਿਨ ਵੱਡੇ ਆਏ।
ਗੱਲ ਕਰਾਂ ਗੱਲ ਨਾਲ, ਤੇ ਨੱਕ ਵੱਢਾਂ ਵੱਲ ਨਾਲ।
ਗੱਲ ਲਾਈਏ ਗਿੱਟੇ, ਕੋਈ ਰੋਵੇ ਕੋਈ ਪਿੱਟੇ।
ਗਿੱਦੜੀਂ ਗੂੰਹ, ਪਹਾੜੀਂ ਹੱਗੂੰ / ਗਿੱਦੜ ਦੇ ਗੂੰਹ ਦੀ ਲੋੜ ਪਈ ਤਾਂ ਆਖੇ ਯਾਰ ਤਾਂ ਪਹਾੜੀਂ ਹੱਗਦੇ ਨੇ/ ਗਿੱਦੜਆਂ ਦਾ ਗੂੰਹ ਪਹਾੜੀਂ ਚੜ੍ਹਿਆ/ਕਿਉਂ ਚੜ੍ਹਾਇਆ?।
ਬੁੱਧੀਆਂ/ਬੁੱਢੀਆਂ ਬਗ਼ੈਰ ਵਾਹੀਆਂ ਪੂਰੀਆਂ ਨਹੀਂ ਹੁੰਦੀਆਂ।
ਅਕਲਾਂ ਬਾਝੋਂ ਖੂ ਖਾਲੀ।
ਜਿਹਾ ਦੂਧ, ਤੇਹੀ ਬੁੱਧ।
ਚਾਰ ਬੰਦੇ ਤਾਂ ਮਰਿਆ (ਬੰਦਾ) ਵੀ ਲੱਭ ਲੈਂਦਾ, ਤੈਥੋਂ ਜਿਓੰਦੇ ਤੋਂ 2 (ਬੰਦੇ) ਨੀ ਲਭੇ ਗਏ!
ਜਰੂਰੀ ਮੌਕੇ ਫੇਰ ਪਤਲਾ ਨ ਮੁਤੇ।
ਔਰਤਾਂ ਘਰਾਂ ਦੀਆਂ ਦੋਲਤਾਂ।
ਸੋ ਮਰਦ ਤੇ ਘਰ ਡੇਰਾ, ਇੱਕ ਰੰਨ ਤੇ ਘਰ ਮੇਰਾ।
ਰੰਨ ਤਾਂ ਮਰਦ ਦੇ ਚੁੱਲ੍ਹੇ ਦੀ ਜੂਨ ਹੈ।
ਰੰਨ ਨੂੰ ਤੇ ਅੰਨ ਨੂੰ ਕਦੇ ਨਿੰਦਣਾ ਨਹੀਂ ਚਾਹੀਦਾ।
ਅੱਗ ਲੈਣ ਆਈ ਤੈ ਘਰ ਵਾਲੀ ਬਣ ਬੈ ਗਈ/ਬਣ ਬੈਠੀ।
ਆਦਮੀਆਂ ਦੀ ਦੂਰ ਬਲਾ, ਜੇ ਤਿੰਵੀਆਂ ਨੂੰ ਖੋਇ ਖੁਦਾ।
ਗੱਲੀਂ ਬਾਤੀਂ ਮੈਂ ਵੱਡੀ ਕਰਤੂਤੀਂ ਵੱਡੀ ਜਠਾਣੀ।
ਗ਼ਰੀਬ ਦੀ ਜੋਰੂ, ਜਣੇ ਖਣੇ ਦੀ ਭਾਬੀ।
ਕਮਲੀ ਕੁੜੀ ਦੁਪਿਹਰੇ ਗਿੱਧਾ।
ਕਮਲੀ ਸੋਹਰੇ ਜਾਂਦੀ ਨੀ, ਜਾਂਦੀ ਹੈ ਤੇ ਫੇਰ ਆਉਂਦੀ ਨਹੀਂ
ਕਰ ਪਰਾਈਆਂ ਤੇ ਆਉਣੀ/ਆਉਣਗੀਆਂ ਜਾਈਆਂ।
ਆਉਣ ਪਰਾਈਆਂ ਜਾਈਆਂ, ਵਿਚਾਰਨ ਸਗਿਆਂ ਭਾਈਆਂ।
ਸਾਹਿਬਾਂ ਪੜ੍ਹੇ ਪੱਟੀਆਂ, ਮਿਰਜ਼ਾ ਪੜ੍ਹੇ ਕੁਰਾਨ। ਵਿੱਚ ਮਸੀਤ ਦੇ ਲੱਗੀਆਂ, ਜਾਣੇ ਕੁਲ ਜਹਾਨ।
ਨੱਚਣਾ ਆਪ ਨੂੰ ਨਹੀਂ ਓਂਦਾ, ਦੋਸ਼ ਵੇਹੜੇ ਨੂੰ।
ਡਿੱਗੀ ਖੋਤੇ ਤੋਂ, ਗੁੱਸਾ ਘੁੰਮਿਆਰ ਤੇ।
ਇਕ ਝੋਟੀ ਪਹਾੜੀ, ਦੂਜੀ ਜਠੇਰਿਆਂ ਸਿਰ ਚਾੜੀ।
ਸਾਂਝਾ ਬਾਪ ਪਿੱਟੇ ਨਾ ਕੋਈ।
ਪੱਲੇ ਨਹੀਂ ਧੇਲਾ, ਕਰਦੀ ਮੇਲਾ ਮੇਲਾ।
ਸਿਰੋ ਗੰਜੀ, ਹੱਥ ਕੰਘੀਆਂ ਦਾ ਜੋੜਾ।
ਨਾਨੀ ਖਸਮ ਕਰੇ, ਦੋਹਤਾ ਚਟੀ ਭਰੇ।
ਕੀ ਲਗਦੇ ਸੰਤੀਏ ਤੇਰੇ, ਜਿਨ੍ਹਾਂ ਨੂੰ ਰਾਤੀਂ ਖੰਡ ਪਾਈ ਸੀ।
ਮੁੰਡਾ ਮੋਹ ਲਿਆ ਤਵੀਤਾਂ ਵਾਲ਼ਾ, ਦਮੜੀ ਦਾ ਸੱਕ ਮਲ਼ ਕੇ।
ਰੋਂਦੀ ਯਾਰਾਂ ਨੂੰ, ਲੈ ਕੇ ਨਾਮ ਭਰਾਵਾਂ ਦਾ।
ਘਰ ਆਗਆ ਨਾ ਦਵੇ/ਘਰ ਆਖੇਆ ਨ ਮਨੇ, ਭੁੱਲੀ ਨੀ ਵਿਹਾਰਾ ਤੋਂ।
ਧੀਏ ਗੱਲ ਸੁਣ, ਨੂੰਹੇਂ ਕੰਨ ਕਰ।
ਉਹੀਓ ਤੇਰੀ ਤੁਣਤਣੀ, ਉਹੀਓ ਤੇਰਾ ਰਾਗ। / ਅਪਣੀ ਅਪਣੀ ਡਫਲੀ, ਅਪਣਾ ਅਪਣਾ ਰਾਗ।
ਸਸ ਨਾ ਨਨਾਣ, ਨੂੰਹ ਆਪੇ ਹੀ ਪ੍ਰਧਾਨ।
ਸੱਸ ਪਿੱਟਣੀ ਮੈਂ ਲਹਿੰਗਾ ਪਾ ਕੇ, ਜੱਗ ਭਾਵੇਂ ਲਾਵੇ ਤੋਹਮਤਾਂ।
ਅੱਜ ਮੈਂ ਸੱਸ ਕੁਟਨੀ, ਕੁਟਨੀ ਸੰਦੂਖਾ ਦੇ ਓਹਲੇ।
ਸੱਸ ਦੀ ਦੁਖੱਲੀ ਜੁੱਤੀ ਨੂੰ, ਸਹੁਰਾ ਨਿੱਤ ਪਟਿਆਲੇ ਜਾਵੇ।
ਫੋੜਾ ਕਸੂਤੀ ਥਾਂ ਤੇ, ਤੇ ਸੋਹਰਾ ਵੈਦ।/ਫੁੰਸੀ ਹੋਈ ਕਸੁਤੀ ਥਾਂ ਤੇ, ਅੱਗੋਂ/ਮੁਹਰੋਂ ਸਹੂਰਾ ਹਕੀਮ।
ਮਾਂਵਾਂ ਧੀਆਂ ਲੜਦੀਆਂ, ਲੋਕੀ ਕਹਿਣ ਗਲਾਂ ਕਰਦੀਆਂ।
ਮਾਵਾਂ ਧੀਆਂ ਮੇਲਣਾ, ਪਿਓ ਪੁੱਤ ਜਾਨੀ। ਇਹ ਚਾਰੋਂ ਕੱਠੇ ਕੌਣ ਕਰੇ ਹਾਨੀ?
ਮਾਵਾਂ ਠੰਢੀਆਂ ਛਾਵਾਂ।
ਮਾਂ ਰਾਜ਼ੀ ਤੇ ਰੱਬ ਰਾਜ਼ੀ।
ਮਾਵਾਂ ਦੇ ਪੇਰਾ ਹੇਠ ਜੰਨਤ ਹੈ।
ਮਾਂ ਪੱਥਰ ਦੀ ਵੀ ਨਹੀਂ ਮਾਨ/ਹੋਵੇ ਤਾ ਵੀ ਆਸਰੇ।
ਪਿਓ ਲੱਖੀ ਮੰਦਾ, ਮਾਂ ਭਟਿਆਰੀ ਚੰਗੀ।
ਨਵਿਆਂ ਦੇ ਸੰਗ ਲੱਗ ਕੇ, ਭੁੱਲ ਗਈ ਯਾਰ ਪੁਰਾਣੇ।
ਅੱਗੋਂ ਤੇਰੇ ਭਾਗ ਨੀ ਲੱਛੀਏ।
ਧੀਆਂ ਤੋਂ ਨ ਡਰੀਏ, ਧੀਆਂ ਦੇ ਲੇਖਾਂ ਤੋਂ ਡਰੀਏ।
ਧੀ ਤੇ ਜਮੀਨ ਦਾ ਵੱਟਿਆ ਪੈਸਾ ਮਾੜਾ ਹੁੰਦੈ ਐ।
ਸੂਰਮਾ ਹਰ ਟੈਮ ਪਾਈ ਰੱਖਦੀ, ਖੁਸ਼ ਮਾਹੀ ਨੂੰ ਕਰਨ ਦੀ ਮਾਰੀ।
ਮੇਰੀ ਲਗਦੀ ਕਿਸੇ ਨਾ ਦੇਖੀ, ਟੁੱਟਦੀ ਨੂੰ ਜੱਗ ਜਾਣਦਾ।
ਗੱਲ ਸੋਚ ਕੇ ਕਰੀਂ ਠਾਣੇਦਾਰਾ, ਅਸਾਂ ਨਹੀਂ ਕਨੌੜ ਝੱਲਣੀ।
ਚੁੱਕੀ ਹੋਈ ਨੰਬਰਦਾਰ ਦੀ/ਪੰਚਾਂ ਦੀ, ਠਾਣੇਦਾਰ ਦੇ ਬਰਾਬਰ ਬੋਲੇ।/ਥਾਣੇਦਾਰ ਤੋਂ ਉੱਚੀ ਬੋਲੇ।
ਲੰਡਾ ਲੂਚਾ ਚੌਧਰੀ ਗੁੰਡੀ ਰਣ ਪ੍ਰਧਾਨ।
ਕੋਹ ਨ ਚਲੀ, ਬਾਬਾ ਧਿਆਇ।
ਨੰਗੇ ਮੂੰਹ ਦਾ ਮੁੱਲ ਪੁੱਛਦਾ, ਮੁੰਡਾ ਬਟੂਆ ਹੱਥਾਂ ਵਿਚ ਫੜ ਕੇ।
ਬਾਹਮਣ ਸਰਾਦੀਂ, ਤੇ ਤੀਮੀ ਵਿੱਚ ਮੇਲ ਦੇ, ਕਾਟੋ ਵਾਂਗੂੰ ਫੁੱਲਾਂ ਤੇ, ਫਿਰਨ ਜਿਵੇਂ ਖੇਲ੍ਹਦੇ।
ਆਪੇ ਮੈਂ ਰੱਜੀ ਪੁਜੀ ਆਪੇ ਮੇਰੇ ਬੱਚੇ ਜੀਣ।
ਆਪੇ ਪੈਰੀ ਪੈਣਾ ਆਪੇ ਬੁਢ ਸੁਹਾਗਣ। / ਆਪੇ ਬੀਬੀ ਪੈਰੀ ਪੇਨਾ ਆਪੇ ਬੀਬੀ ਬੁਡ ਸੁਹਾਗਣ।
ਪੇਕੇ ਮਰਿ ਨਾ ਸੋਹਰੇ, ਡੁਬ ਮਰੀ ਨਨਯੋਰੇ।
ਓ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖਲੀ।
ਗਲਾਂ ਵਾਲੀ ਜੱਟੀ, ਨ ਦੁੱਧ ਨ ਲੱਸੀ।
ਪੁੱਤਰ ਹੋਵੇ ਨਾਦਾਨ ਤੇ ਬੇਹ ਸਮਝਾਈਏ, ਧੀ ਹੋਵੇ ਨਾਦਾਨ ਤੇ ਨਦੀ ਰੁੜਾਈਏ।
test
test
test
ਭਾਈ ਭੈਣ ਦੀ ਇੱਜਤ ਦਾ ਰਾਖਾ ਹੁੰਦਾ ਹੈ।
ਮਰਦ ਦੀ ਜੁੱਤੀ ਦੀ ਵੀ ਬਰਕਤ ਹੈ।
ਮਰਦ ਤੇ ਘੋੜੇ ਕਦੇ ਬੁੱਢੇ ਨਹੀਂ ਹੁੰਦੇ।
ਪੁੱਤਰ ਵਿਆਹੀਏ ਵਾਰ ਵਾਰ, ਧੀ ਵਿਆਹੀਏ ਇੱਕੋ ਵਾਰ।
ਓ ਚੁੱਲ੍ਹਾ ਵੀਰਾਨ, ਜਿੱਥੇ ਧੀ ਪਰਧਾਨ।
ਦਰ ਬੈਠੀ ਲੱਖ ਦੀ, ਬਾਹਰ ਗਈ ਕੱਖ ਦੀ।
ਅਧਲ ਗਈਆਂ ਨੂੰ ਦਾਜ਼ ਕਿਹਾ।
ਡੋਲੀ ਕੱਢਨ ਮਾਪੇ, ਤੇ ਮੰਜੀ ਕੱਢਨ ਸਹੁਰੇ।
ਔਰਤ ਮਰੀ ਤਾਂ ਗਿੱਟੇ ਦੀ ਸਟ, ਮਰਦ ਮਰੇ ਤਾ ਸਿਰ ਦੀ ਸਟ।
ਰੰਨ ਟੋਹਵੇ ਜੇਬ, ਮਾਂ ਟੋਹਵੇ ਪੇਟ।
ਸਿਰ ਤੇ ਗੁੱਤ ਤੇ ਕੁਛਰੀ ਬਾਲ, ਮੈਨੂੰ ਕਿਸਦੀ ਪਰਵਾ।
ਰੰਨਾ ਦੀ ਖੁਰੀ ਪਿੱਛੇ ਮੱਤ। / ਔਰਤ ਦੀ ਮੱਤ ਗੁੱਤ/ਗਿੱਚੀ ਪਿੱਛੇ।
ਛੱਡ ਰੰਨਾਂ ਦੀ ਦੋਸਤੀ, ਖੂਰੀਆਂ ਜਿਨ੍ਹਾਂ ਦੀ ਮਤ, ਹੱਸ-ਹੱਸ ਲੋਦੀਆਂ ਯਾਰੀਆਂ ਤੇ ਰੋ-ਰੋ ਦਿੰਦੀਆਂ ਦੱਸ।
ਰੰਨ ਦੇ ਮੁਰੀਦ ਦਾ ਮੂੰਹ ਸ਼ਰਮਿੰਦਾ।
ਰੰਨਾਂ ਦੀ ਜਾਤ ਬੇਵਫ਼ਾ ਹੈ।
ਰੰਨ ਦੋ ਧਾਰੀ ਛੁਰੀ ਹੁੰਦੀ ਏ।
ਰੰਨ ਦੀ ਜ਼ਿੱਦ ਔਖੀਆਂ ਕਰਨ ਵਾਲੀ ਹੁੰਦੀ ਹੈ।
ਰੰਨ ਸੋਹਣੀ ਤੇ ਜਾਨ ਦਾ ਅਜ਼ਾਬ।
ਰੰਨ ਤੋਂ ਰੰਨ ਚਿੜੇ, ਓਹਤੋਂ ਖੁਦਾ ਡਰੇ।
ਸੋਕਨ ਦਿਲ ਦਾ ਰੋਗ। / ਸੋਕਨ ਮਿੱਟੀ ਦੀ ਵੀ ਨਹੀ ਮਾਨ।
ਸੋਕਨ ਨੂੰ ਸੋ ਕਨ।
ਸੋਕਨ ਸਹੇਲੀ ਨਹੀਂ, ਦੁਸ਼ਮਨ ਬੇਲੀ ਨਹੀਂ।
ਵੇਹਲੀ ਰੰਨ ਸ਼ੈਤਾਨ ਦਾ ਚਰਖਾ।
ਰੰਨ ਦੋ ਧਾਰੀ ਛੁਰੀ ਹੁੰਦੀ ਹੈ।
ਨਵੀਂ ਜੁੱਤੀ ਨਵੀਂ ਰੰਨ, ਦੁੱਖ ਦੇੰਦੀਆਂ ਹਨ।
ਕੁਝ ਦਿਨ ਰੰਨ ਤੇ ਕੁਝ ਦਿਨ ਧਨ।
ਖਾਣਾ ਖਸਮ ਦਾ ਤੇ ਗੀਤ ਮਾਪਿਆਂ ਦੇ।
ਓਹੋ ਰਾਣੀਆਂ ਜੋ ਖਸਮਾਂ ਭਾਣੀਆਂ।
ਕੰਨਤਾਂ ਬਾਝ ਨਹੀ ਸੋਹੰਦੀਆਂ ਨਾਰਾਂ, ਪਾਵੇਂ ਲੱਖ ਹੂਰਾਂ ਤੇ ਪਰੀਆਂ।
ਮਖੀ, ਮੱਛੀ ਇਸਤਰੀ, ਤਿੰਨ ਜਾਤ ਕਜ਼ਾਤ।
ਜਨਾ ਜ਼ਨਾਨੀ ਦੇ ਸਿਰ ਤੇ ਜਨਾ ਹੁੰਦਾ ਹੈ।
ਭੈੜਾ ਕੀਤਾ, ਖਸਮ ਨੂੰ ਗਾਲ।
ਅੰਨ੍ਹਿਆਂ ਦੀਆਂ ਵੋਹਟੀਆਂ ਨੂੰ ਸਿੰਗਾਰ ਨਾਲ ਕੀਹ।
ਨੋਹ ਮੰਜੇ, ਸੱਸ ਧੰਦੇ ਕੋਈ ਦਿਹਾੜਾ ਸੁੱਖ ਦਾ ਨਾ ਲੰਘੇ।
ਪੀੜਾ ਹਿੱਲੇ ਪਰ ਨੂੰਹ/ਨੋਹ ਨਾ ਹਿੱਲੇ।
ਧੀ ਕਿਸੇ ਦੀ ਮੰਦੀ ਨਹੀਂ, ਤੇ ਨੂੰਹ/ਨੋਹ ਕਿਸੇ ਦੀ ਚੰਗੀ ਨਹੀਂ।
ਪੁੱਤਰ ਹੋਵੇ ਚੰਗਾ ਤੇ ਨੂੰਹ ਕਿਵੇਂ ਹੋਵੇ ਮੰਦੀ (ਲੜੇ ਕਿਉਂ)?
ਸੱਕੀ ਮਾਂ ਬਣਾਈ ਸੱਸ, ਓਹਨੁ ਮੱਠੀ ਮੱਠੀ ਕਸ।
ਸੱਸ ਕਿਸੇ ਦੀ ਚੰਗੀ ਨਹੀਂ, ਤੇ ਮਾਂ ਕਿਸੇ ਦੀ ਮੰਦੀ ਨਹੀਂ।
ਬਦਲ ਦੀ ਧੁੱਪ ਬੁਰੀ ਤੇ ਮਾਤਰਾਈ ਦੀ ਝਿੜੱਕ ਬੁਰੀ।
ਮਾਂ ਮਾਤਰਾਈ ਤੇ ਪਿਉ ਕਸਾਈ।
ਜੱਟਾ ਤੇਰੇ ਨਾਲ ਬੁਰੀ ਹੋਈ, ਘਰੇ ਓੰਦਿਆਂ ਨੂੰ ਕੁੜੀ ਹੋਈ।
ਕੁੜੀ ਦੀ ਕੁੜੀ ਮਰ ਗਈ, ਕੁੜੀ ਕੁੜੀਆਂ ਵਿੱਚ ਰਲ ਗਈ।
ਧੀ ਅਣਭਾਉਣਾ ਪਰੋਹਣਾ ਹੈ।
ਪੁੱਤਰਾਂ ਬਾਝ ਨਹੀ ਸੋਹੰਦੀਆਂ ਮਾਵਾਂ।
ਰੀਸਨ ਪੁੱਤਰ ਨਹੀਂ ਜੰਮਦੇ ਹੋਰ ਸੱਭ ਗੱਲਾਂ।
ਪੁੱਤਰਾਂ ਦੀਆਂ ਮਾਵਾਂ ਦੇ ਵੱਡੇ ਵੱਡੇ ਜੇਰੇ।
ਪੁੱਤਰਾਂ ਜੇਹੇ ਮੇਵੇ, ਰੱਬ ਹਰ ਇੱਕ ਨੂੰ ਦੇਵੇ।
ਜਭਲ ਪੁੱਤ ਨ ਜਮੀਏ, ਧੀ ਅੰਨ੍ਹੀ ਚੰਗੀ।
ਓਹੀ ਨਾਰ ਸੁਲੱਖਣੀ, ਜੇਹੜੀ/ਜਿਹਨੇ (ਪਹਿਲਾਂ) ਜਾਇ ਲੱਛਮੀ।
ਉਹ ਕਿ ਜੋੜੇ ਜੰਮੂ, ਜਿਹੜੀ ਫੇਰਿਆਂ ਤੇ ਬੈਠੀ ਪੱਦੀ (ਪੱਦ ਮਾਰੀ) ਜਾਂਦੀ ਆ।
ਬਾਂਝ ਚੰਗੀ, ਇਕਵੰਜ ਬੁਰੀ।
ਉਹ ਉਜੜੀਆਂ ਭਰਜਾਈਆਂ ਬਲੀ/ਵਲੀ (ਬਲਸ਼ਾਲੀ) ਜਿਨ੍ਹਾਂ ਦੇ ਜੇਠ।
ਮਰਦ ਘਰ ਨੂੰ ਕਸੀ ਨਾਲ ਨਹੀਂ ਢਾਹ ਸਕਦਾ, ਪਰ ਜਣਾਣੀ ਸੂਈ ਨਾਲ ਢਾਹ ਸਕਦੀ ਏ।