वेहला बूढ़ा
ਅੱਲ੍ਹਾ ਤੌਬਾ ਕਰ ਲੈਂਦਾ ਵਾਂ, ਘਰ ਦਾ ਪਾਣੀ ਭਰ ਲੈਂਦਾ ਵਾਂ, ਪੋਤਿਆਂ ਪੋਤੇ ਫੜ ਲੈਂਦਾ ਵਾ।
ਓਹਨਾ ਨੂੰ ਜਾਗਣ ਲਯੀ ਕਹਣੈ, ਬੁਏ ਅੱਗੇ ਝਾੜੂ ਦਿਨਏਂ, ਥੱਕ ਟੁੱਟ ਕੇ ਲੰਬਾ ਪੈਂਦਾ,
ਉਂਜ ਮੈਂ ਘਰ ਵਿੱਚ ਵੇਹਲਾ ਹੀ ਰਹਿਣਾ।
ਪੜ੍ਹ ਕੇ ਸਵੇਰੇ ਨਮਾਜ ਮੈਂ ਆਉਣਾ, ਪੋਤਿਆਂ-ਪੋਤੇ ਉਂਗਲ ਨਾਲ ਲਾਉਣਾ, ਖੇਡਣ ਲਈ ਗ੍ਰਾਉੰਡ ਲੈ ਜਾਨਾ।
ਖੇਡ ਖੇਡ ਕੇ ਥੱਕ ਜਾਂਦੇ ਨੇ, ਫੇਰ ਉਹ ਮੇਨੂ ਇੰਜ ਕਹਿੰਦੇ ਨੇ,
ਬਾਬਾ ਜੀ, ਹੁਣ ਘਰ ਨੂੰ ਚਲੀਏ, ਘਰ ਚੱਲ ਕੇ ਹੁਣ ਰੋਟੀ ਖਾਇਏ।
ਭੁੱਖ ਨਾਲ ਜਾਂਦੇ ਚੜ ਨੇ ਭੋਂ, ਘਰ ਆਉਂਦਿਆਂ ਨੂੰ ਛੋਟੀ ਨੋਹ,
ਉਹ ਆਏ ਮੇਰੇ ਅੱਬਾ ਜੀ, ਡਿਕਨ ਡਈ ਸੀ ਤਹਾਡੀ ਧੀ।
ਅਲਾਹ ਤੁਹਾਡੀ ਉਮਰ ਵਧਾਵੇ, ਤੁਹਾਨੂੰ ਤੱਤੀ ਵਾ ਨਾਂ ਲਾਵੇ,
ਸਾਡਾ ਵੀ ਇੱਕ ਕੰਮ ਕਰ ਆਵੋ, ਸ਼ਹਿਰੋਂ ਜਾ ਕੇ ਰੰਗ ਲੈ ਆਵੋ।
ਲੈ ਕੇ ਰੰਗ ਛੇਤੀ ਆਣਾ, ਰੋਟੀ ਭਾਵੇਂ ਆਣ ਕੇ ਖਾਣਾ।
ਜਾ ਕੇ ਸ਼ਹਿਰ ਮੈਂ ਪੈ ਗਯਾ ਭੂਲੀ, ਰੰਗ ਵਾਲੀ ਦੁਕਾਨ ਅਜੇ ਨਹੀਂ ਸੀ ਖੁਲੀ।
ਜਦ ਹਟੀ ਵਾਲੇ ਲਾਈ ਸੀ ਚਾਬੀ, ਮੰਗ ਲਿਆ ਮੈਂ ਉਸਤੋਂ ਰੰਗ, ਗੁਲਾਬੀ।
ਲੈ ਕੇ ਰੰਗ ਮੈਂ ਘਰ ਨੂੰ ਆਯਾ, ਪੈਰ ਨੀ ਹਜੇ ਮੈਂ ਬੂਹੇ ਪਾਇਆ,
ਦੇਖ ਕੇ ਆਂਹਦੀ ਮੇਰੀ ਬੁੱਢੀ, ਕਿਥੋਂ ਆਯਾ ਜਾਣੂ ਦਿਲ ਦਾ,
ਜਿਹਨੂੰ ਫ਼ਿਕਰ ਜਰਾ ਨੀ ਬਿੱਲ ਦਾ, ਮੈਨੂੰ ਨਾ ਕੋਈ ਗੱਲ ਸੁਣਾਣਾ,
ਬਿੱਲ ਦਾ ਜਬ੍ਹ ਮੁਕਾ ਕੇ ਆਣਾ, ਫੇਰ ਤਹਾਨੂੰ ਕੋਈ ਕੰਮ ਨੀ ਕਹਿਣਾ,
ਬੇਸ਼ਕ ਤਾਸ਼ ਤੇ ਬੈਠੇ ਰਹਿਣਾ।
ਤੁਰ ਗਯਾ ਮੈਂ ਭੁੱਖਾ ਭਾਣਾ, ਹੁਣ ਨੀ ਵਾਪਸ ਘਰ ਨੂੰ ਆਣਾ,
ਬੈਠ ਗਯਾ ਵੇਖ ਕੇ ਬੈਂਕ ਦੀ ਥਮੀ, ਲੈਣ ਸੀ ਲਗੀ ਵਾਵਾ ਲੰਬੀ,
ਬੁਢਿਆਂ ਵੀ ਸੀ ਓਥੇ ਆਇਆਂ, ਕਈਆਂ ਨੇ ਸੀ ਖੁਸ਼ਬੂਆਂ ਲਾਈਆਂ।
ਮੈਂ ਵੀ ਕੋਈ ਹਾਣ ਦੀ ਦੇਖਾਂ, ਜਿਹੜੀ ਹੋਵੇ ਮੈਨੂੰ ਜਾਣਦੀ, ਦੇਖਾਂ।
ਆਖਰ ਇਕ ਨੇ ਆਨ ਘਵਾਇਆ, ਬਿੱਲ ਨੀ ਜਮਾਂ ਕਰਾਯਾ, ਤਾਇਆ?
ਬਿੱਲ ਨਾਲ ਪੈਸੇ ਉਰੇ ਫੜਾਓ, ਤੁਸੀਂ ਭਾਵੇਂ ਹੁਣ ਘਰ ਨੂੰ ਜਾਓ।
ਸ਼ਾਲਾ ਧੀਏ ਖੁਸ਼ਇਆਂ ਪਾਵੇਂ, ਡੋਲੀ ਪੈਕੇ ਸੋਹਰਿ ਜਾਵੇਂ, ਗੋਦੀ ਦੇ ਵਿੱਚ ਪੁੱਤ ਖਿਡਾਵੇਂ।
ਅੱਲ੍ਹਾਹ ਤੇਰਾ ਜੀਵੇ ਹਾਣੀ, ਲੈ ਕੇ ਮੈਂ ਆ ਰਸੀਦ ਜਾਣੀ।
ਤਾਰ ਕੇ ਬਿੱਲ ਮੈਂ ਘਰ ਨੂੰ ਆਇਆ, ਵ੍ਹਡੀ ਨੋਹਂ ਨੇ ਇਹ ਫ਼ਰਮਾਇਆ।
ਅੱਬਾ ਤੈਨੂੰ ਵੇਖ ਖਲੋਤੀ, ਆਈ ਨਹੀਓਂ ਸੁਕੋਲੋਂ ਪੋਤੀ।
ਛੇਤੀ ਨਾਲ ਸਕੂਲੇ ਜਾਓ, ਪੋਤੀ ਲੈ ਕੇ ਘਰ ਨੂੰ ਆਓ।
ਲੈ ਕੇ ਪੋਤੀ ਘਰ ਨੂੰ ਆਇਆ, ਮਾਂ ਨੇ ਗਲ ਚੋਂ ਬਸਤਾ ਲਾਇਆ।
ਚੁਮਿਆ ਚਟੀਆ ਸੀਨੇ ਲਾਇਆ, ਬਰਗਰ ਓਹਦੇ ਹੱਥ ਫੜਾਇਆ,
ਮੈਨੂੰ ਕਿਸੇ ਨੇ ਘਾ ਨਹੀਂ ਪਾਇਆ।
ਵੇਹੜੇ ਵਿੱਚ ਸੀ ਮੰਜੀ ਡਢੀ, ਚਾਦਰ ਉਤੋਂ ਕੀਤੀ ਕਠੀ,
ਮੰਜੀ ਨਾਲ ਲੱਕ ਜੋ ਲਾਇਆ, ਪਾਸੇ ਮਾਰ ਥਕੇਵਾਂ ਲਾਹਯਾ,
ਸਾਰੇ ਆਕੇ ਇਹੀ ਕਹਿਣ, ਜਾਣਾ ਨਹੀਂ ਜੇ ਹਾਂਡੀ ਲੈਣ।
ਬੁੱਢੀ ਮੇਰੀ ਲਾਗੇ ਆਈ, ਖਿੱਚ ਕੇ ਮੈਂ ਕੋਲ ਬਿਠਾਇ,
ਉਹ ਸਾਨੂੰ ਵੀ ਗੱਲ ਸੁਨਾਣ ਦੇ।
ਕਹਿੰਦੀ ਨ ਕਰ ਏਦਾਂ ਜਾਣ ਦੇ। ਘਰ ਨੂੰ ਆਪੋ ਤਰਖਾਣ ਦੇ, ਤੇਰੇ ਚਾਲੇ ਐ ਛਿੱਤਰ ਖਾਣ ਦੇ।
ਉਹ ਖੋਤੇ ਵਾੰਗੂ ਮੈਨੂੰ ਵਾਹਿਆ, ਕਿਸੇ ਨਹੀਂ ਚਾਹ ਦਾ ਕੱਪ ਫੜਾਇਆ,
ਉਹ ਰੋਟੀ ਦੇ ਦੋ, ਮੈਂ ਤੁਹਾਨੂੰ ਕਹਿਣਾ, ਮਨਯਾ ਮੈਂ ਘਰ ਵਿੱਚ ਵੇਹਲਾ ਹੀ ਰਹਨਾ।
Same on YT
#baba-vehla
#vehla
#nazam
#behla