Punjabi Idiomatic Phrases

#Not-Proverbs-quotes

  1. ਉਸਤਾਦੀ ਕਰਨੀ – ਚਲਾਕੀ ਕਰਨੀ
  2. ਉਂਗਲ ਕਰਨੀ – ਨੁਕਸ ਕੱਢਣਾ ਜਾਂ ਦੋਸ਼ ਲਾਉਣਾ
  3. ਉਘ ਸੁੱਘ ਮਿਲਣਾ – ਪਤਾ ਲੱਗਣਾ
  4. ਉੱਚਾ ਨੀਂਵਾਂ ਬੋਲਣਾ – ਵੱਧ ਘੱਟ ਜਾਂ ਚੰਗਾ ਮੰਦਾ ਬੋਲਣਾ
  5. ਉਮਰ ਭਰ ਦੀਆਂ ਰੋਟੀਆਂ ਕਮਾਉਣਾ- ਵਧੇਰੇ ਕਮਾਈ ਕਰਨੀ
  6. ਉਲੂ ਸਿਧਾ ਕਰਨਾ – ਸਵਾਰਥੀਮਤਲਬੀ ਹੋਣਾ।
  7. ਉਲੂ ਬੋਲਣੇ – ਉਜਾੜ/ ਸੁੰਨਸਾਨ ਹੋਣੀ
  8. ਉੱਲੂ ਬਣਾਉਣਾ – ਮੂਰਖ ਬਣਾਉਣਾ
  9. ਊਠ ਦੇ ਮੂੰਹ ਜੀਰਾ ਦੇਣਾ- ਬਹੁਤ ਖਾਣ ਵਾਲੇ ਨੂੰ ਜਰਾ ਜਿੰਨੀ ਚੀਜ ਦੇਣੀ
  10. ਅਕਲ ਤੇ ਪਰਦਾ ਪੈਣਾ – ਮੱਤ ਮਾਰੀ ਜਾਣੀ
  11. ਅੱਖ ਲੱਗਣੀ- ਸੌਂ ਜਾਣਾ
  12. ਅੱਖ ਮਾਰਨਾ – ਇਸ਼ਾਰਾ ਕਰਨਾ
  13. ਅੱਖਾਂ ਮੀਟ ਜਾਣਾ- ਮੌਤ ਹੋ ਜਾਣੀ
  14. ਅੱਖਾਂ ਵਿੱਚ ਘੱਟਾ ਪਾਉਣਾ – ਧੋਖਾ ਦੇਣਾ
  15. ਅੱਖਾਂ ਫੇਰ ਲੈਣਾ- ਬਦਲ ਜਾਣਾ
  16. ਅੱਖਾਂ ਵਿੱਚ ਰੜਕਣਾ- ਬੁਰਾ ਲਗਣਾ
  17. ਅੱਗ ਦੇ ਭਾਅ ਹੋਣਾ- ਬਹੁਤ ਮਹਿੰਗਾ ਹੋਣਾ
  18. ਅੱਜ ਕਲ ਕਰਨਾ- ਟਾਲਮਟੋਲ ਕਰਨਾ
  19. ਇਕ ਅੱਖ ਨਾਲ ਵੇਖਣਾ- ਸਾਰਿਆਂ ਨੂੰ ਇਕੋ ਜਿਹਾ ਸਮਝਣਾ।
  20. ਇਟ ਕੁੱਤੇ ਦਾ ਵੈਰ ਹੋਣਾ- ਪੱਕੀ ਦੁਸ਼ਮਣੀ
  21. ਇਟ ਨਾਲ ਇਟ ਖੜਕਾਉਣਾ- ਪੂਰੀ ਤਰ੍ਹਾਂ ਤਬਾਹ ਕਰ ਦੇਣਾ।
  22. ਇੱਲ ਦੀ ਨਜ਼ਰ ਰੱਖਣੀ – ਹੁਤ ਤੇਜ਼ ਨਜਰ ਰੱਖਣਾ।
  23. ਈਦ ਦਾ ਚੰਨ ਹੋਣਾ- ਬਹੁਤ ਦੇਰ ਬਾਅਦ ਮਿਲਣਾ
  24. ਸਾਹ ਸੁੱਕ ਜਾਣਾ- ਘਬਰਾ ਜਾਣਾ
  25. ਸਿਰ ਸੁਆਹ ਪੁਆਉਣੀ- ਬਦਨਾਮੀ ਕਰਵਾਉਣੀ
  26. ਸਿਰ ਤੇ ਹੱਥ ਰੱਖਣਾ- ਸਹਾਰਾ ਦੇਣਾ
  27. ਸਿਰ ਤਲੀ ਤੇ ਧਰਨਾ- ਜਾਨ ਦੀ ਪਰਵਾਹ ਨਾ ਕਰਨੀ
  28. ਸਿਰ ਤੇ ਚੁਕਣਾ- ਬਹੁਤ ਸਤਿਕਾਰ ਕਰਨਾ
  29. ਸਿੱਧੇ ਮੂੰਹ ਗੱਲ ਨਾ ਕਰਨੀ- ਹੰਕਾਰੇ ਫਿਰਨਾ)
  30. ਹੱਥ ਮਲਣਾ- ਪਛਤਾਉਣਾ।
  31. ਹਜਾਮਤ ਕਰਨਾ – ਠੱਗਣਾ
  32. ਹੱਡਾਂ ਦਾ ਸੁੱਚਾ ਹੋਣਾ- ਅਰੋਗ ਹੋਣਾ। ਸਿਹਤਮੰਦ ਹੋਣਾ
  33. ਹੱਥ ਤੰਗ ਹੋਣਾ – ਪੈਸੇ ਦੀ ਘਾਟ ਹੋਣੀ
  34. ਹੱਥ ਪੀਲੇ ਕਰਨਾ- ਧੀ ਦਾ ਵਿਆਹ ਕਰਨਾ
  35. ਹਰਨ ਹੋ ਜਾਣਾ- ਭੱਜ ਜਾਣਾ
  36. ਕਸਰ ਖਾਣੀ – ਨੁਕਸਾਨ ਸਹਿਣਾ
  37. ਕੱਚਾ ਹੋਣਾ- ਸ਼ਰਮਸਾਰ ਹੋਣਾ
  38. ਕੱਛਾ ਵਜਾਉਣੀਆਂ – ਬਹੁਤ ਖੁਸ਼ ਹੋਣਾ।
  39. ਕੰਨ ਕਰਨਾ- ਧਿਆਨ ਦੇਣਾ
  40. ਕੰਨਾਂ ਨੂੰ ਹੱਥ ਲਾਉਣੇ- ਤੌਬਾ ਕਰਨੀ
  41. ਕਿਸਮਤ ਖੁਲਣੀ – ਚੰਗੇ ਦਿਨ ਆਉਣੇ
  42. ਕੁੱਤੇ ਦੀ ਮੌਤ ਮਰਨਾ- ਬੁਰੀ ਮੌਤ ਮਰਨਾ
  43. ਖੰਡ ਖੀਰ ਹੋਣਾ- ਇਕਠਿਆਂ ਰਹਿਣਾ
  44. ਖਾਰ ਖਾਣੀ – ਈਰਖਾ ਕਰਨੀ
  45. ਖੇਹ ਪੁਆਉਣੀ – ਬਦਨਾਮੀ ਕਰਵਾਉਣੀ
  46. ਖੇਹ ਛਾਣਨੀ – ਵਿਹਲੇ ਫਿਰਨਾ
  47. ਗੰਢ ਲੈਣਾ- ਆਪਣੇ ਵਲ ਕਰ ਲੈਣਾ
  48. ਗਦ ਗਦ ਹੋਣਾ- ਬਹੁਤ ਖੁਸ਼ ਹੋਣਾ।
  49. ਗੁੱਡੀ ਚੜ੍ਹਨੀ – ਤਰੱਕੀ ਹੋਣਾ
  50. ਗਰੀਬ ਮਾਰ ਕਰਨੀ – ਗਰੀਬਾਂ ਤੇ ਜੁਲਮ ਕਰਨਾ/ ਵਧੀਕੀ ਕਰਨੀ
  51. ਘਰ ਕਰਨਾ – ਅਸਰ ਕਰਨਾ
  52. ਘਿਓ ਖਿਚੜੀ ਹੋਣਾ – ਪੂਰੀ ਤਰ੍ਹਾਂ ਘੁਲ ਮਿਲ ਜਾਣਾ।
  53. ਘਿਓ ਦੇ ਦੀਵੇ ਬਾਲਣੇ – ਬਹੁਤ ਖੁਸ਼ੀ ਮਨਾਉਣੀ
  54. ਚਲਾਣਾ ਕਰ ਜਾਣਾ- ਮੌਤ ਹੋ ਜਾਣੀ
  55. ਚਿਹਰਾ ਉਡ ਜਾਣਾ- ਘਬਰਾ ਜਾਣਾ
  56. ਚਾਦਰ ਪਾਉਣੀ- ਵਿਧਵਾ ਨਾਲ ਵਿਆਹ ਕਰਾਉਣਾ
  57. ਚਾਂਦੀ ਦੀ ਜੁੱਤੀ ਮਾਰਨੀ- ਰਿਸ਼ਵਤ ਦੇਣੀ
  58. ਚਾਦਰ ਵੇਖ ਕੇ ਪੈਰ ਪਸਾਰਨੇ- ਵਿਤ ਅਨੁਸਾਰ ਖਰਚਾ ਕਰਨਾ
  59. ਚਿੱਕੜ ਸੁਟਣਾ – ਦੋਸ਼ ਲਾਉਣਾ
  60. ਚਿਹਰਾ ਉਤਰਿਆ ਹੋਣਾ- ਘਬਰਾਏ ਹੋਣਾ/ ਉਦਾਸ ਹੋਣਾ
  61. ਛਾਈਂ ਮਾਈਂ ਹੋ ਜਾਣਾ – ਅਲੋਪ ਹੋ ਜਾਣਾ
  62. ਛਾਪਾ ਮਾਰਨਾ- ਅਚਨਚੇਤ ਆਉਣਾ
  63. ਛਿਕੇ ਉਤੇ ਟੰਗਣਾ- ਪਰਵਾਹ ਨਾ ਕਰਨੀ
  64. ਫਿਲ ਲਾਹਣੀ- ਲੂਟਣਾ
  65. ਜਫਰ ਜਾਲਣੇ – ਮੁਸੀਬਤਾਂ ਸਹਾਰਨੀਆਂ
  66. ਜੁਬਾਨ ਫੇਰ ਲੈਣਾ- ਮੁਕਰ ਜਾਣਾ
  67. ਜਾਨ ਤੇ ਖੇਡਣਾ- ਬਹੁਤ ਮੁਸ਼ਕਲ ਕੰਮ ਕਰਨਾ
  68. ਜਾਨ ਤਲੀ ਤੇ ਧਰਨਾ- ਜਾਨ ਖਤਰੇ ਵਿੱਚ ਪਾਉਣੀ
  69. ਜਾਨ ਮਾਰਨਾ – ਸਖਤ ਮਿਹਨਤ ਕਰਨੀ।
  70. ਝੁਗਾ/ਭੁੱਗਾ ਚੌੜ ਹੋਣਾ- ਆਰਥਕ ਤੌਰ ਤੇ ਤਬਾਹ ਹੋਣਾ।
  71. ਝੋਲੀ ਚੁੱਕਣਾ- ਚਾਪਲੂਸੀ ਕਰਨਾ
  72. ਟਕੇ ਵਰਗਾ ਜਵਾਬ ਦੇਣਾ- ਕੋਰੀ ਨਾਂਹ ਕਰ ਦੇਣੀ
  73. ਟੰਗ ਅੜਾਉਣੀ – ਬੇਲੋੜਾ ਦਖਲ ਦੇਣਾ/ ਰੁਕਾਵਟ ਪਾਉਣੀ।
  74. ਟਰ ਟਰ ਕਰਨਾ – ਵਧੇਰੇ ਬੋਲਣਾ
  75. ਠੰਢੀਆਂ ਛਾਵਾਂ ਮਾਣਨਾ- ਸੁੱਖ ਭੋਗਨਾ
  76. ਠਨ-ਠਨ ਗੋਪਾਲ – ਪੱਲੇ ਕੁਝ ਨਾ ਹੋਣਾ।
  77. ਟੁੱਠ ਵਿਖਾਉਣਾ- ਨਾਂਹ ਕਰਨੀ)
  78. ਠੋਕ ਵਜਾ ਕੇ ਲੈਣਾ – ਤਸੱਲੀ ਕਰ ਕੇ ਲੈਣਾ)
  79. ਡਕਾਰ ਜਾਣਾ- ਹੜੱਪ ਕਰ ਜਾਣਾ।
  80. ਡੰਡੇ ਵਜਾਉਣਾ – ਵਿਹਲੇ ਫਿਰਨਾ
  81. ਡੁੱਬਦੀ ਬੇੜੀ ਪਾਰ ਲਾਉਣਾ – ਮੁਸੀਬਤ ਤੋਂ ਬਚਾਉਣਾ
  82. ਢਾਈ ਦਿਨ ਦੀ ਬਾਦਸ਼ਾਹੀ – ਥੋੜੇ ਦਿਨ ਦਾ ਅਧਿਕਾਰ ਮਿਲਣ
  83. ਢਿੱਡ ਪਾਲਣਾ – ਗੁਜਾਰਾ ਕਰਨਾ।
  84. ਢਿੱਡ ਵਿੱਚ ਚੂਹੇ ਨੱਚਣਾ – ਬਹੁਤ ਭੁੱਖ ਲਗਣੀ
  85. ਢਿੱਡ ਵਿੱਚ ਰੱਖਣਾ – ਕਿਸੇ ਗੱਲ ਦਾ ਭੇਦ ਰੱਖਣਾ
  86. ਢਿੱਡੀ ਪੀੜਾਂ ਪੈਣੀਆਂ – ਬਹੁਤ ਹੱਸਣਾ
  87. ਤਗ ਹੋ ਜਾਣਾ – ਰੁਸ ਜਾਣਾ।
  88. ਤੀਲੀ ਲਾਉਣੀ – ਕਿਸੇ ਨੂੰ ਭੜਕਾਉਣਾ
  89. ਤਲਵਾਰ ਦੇ ਘਾਟ ਉਤਾਰਨਾ – ਮਾਰ ਸੁੱਟਣਾ
  90. ਤਾਰੇ ਤੋੜਨੇ – ਅਸੰਭਵ ਕੰਮ ਕਰਨੇ
  91. ਤਾੜੀ ਲਾਉਣੀ – ਸਮਾਧੀ ਲਾਉਣੀ
  92. ਤਾਕ ਵਿੱਚ ਰਹਿਣਾ- ਮੋਕੇ ਦੀ ਤਾੜ ਵਿੱਚ ਰਹਿਣਾ
  93. ਤਿੱਤਰ ਹੋ ਜਾਣਾ- ਭੱਜ ਜਾਣਾ
  94. ਤੀਰ ਹੋ ਜਾਣਾ – ਭੱਜ ਜਾਣਾ।
  95. ਤੋਤੇ ਉਡਣੇ – ਘਬਰਾ ਜਾਣਾ।
  96. ਥਰ ਥਰ ਕੰਬਣਾ – ਘਬਰਾ ਜਾਣਾ
  97. ਥਾਪੀ ਦੇਣਾ – ਹੌਸਲਾਂ ਦੇਣਾ
  98. ਦੰਦ ਕੱਢਣਾ- ਹੱਸੀ ਜਾਣਾ।
  99. ਥੱਕ ਕੇ ਚੱਟਣਾ- ਵਾਅਦੇ ਜਾਂ ਇਕਰਾਰ ਤੋਂ ਮੁਕਰਨਾ
  100. ਦੰਦ ਖੱਟੇ ਕਰਨੇ – ਹਰਾਉਣਾ।
  101. ਦੰਦ ਵੱਜਣਾ – ਠੰਢ ਲੱਗਣੀ
  102. ਦੰਦ ਪੀਹਣੇ – ਗੁੱਸਾ ਕਰਨਾ
    103 ਵਾਸਤੇ ਪਾਉਣ- ਮਿੰਨਤਾਂ ਕਰਨੀਆਂ
  103. ਦਿਲ ਖੱਟਾ ਹੋਣਾ – ਘਿਣਾ ਹੋਣਾ
  104. ਦੁੱਧ ਦਾ ਉਬਾਲ ਹੋਣਾ – ਥੋੜੇ ਸਮੇਂ ਲਈ ਗੁੱਸੇ ਹੋਣਾ।
  105. ਦੂਰੋਂ ਮੱਥਾ ਟੇਕਣਾ – ਬੁਰੇ ਬੰਦੇ ਕੋਲੋਂ ਦੂਰ ਰਹਿਣਾ
  106. ਧਰਮ ਨਿਭਾਉਣਾ – ਫਰਜ਼ਾਂ ਦੀ ਪਾਲਣਾ ਕਰਨਾ)
  107. ਧਾਗਾ ਕਰਾਉਣਾ – ਟੂਣਾ ਕਰਵਾਉਣਾ।
  108. ਧੁੰਮਾ ਪੈ ਜਾਣੀਆਂ – ਬਹੁਤ ਪ੍ਰਸਿਧੀ ਹੋਣਾ।
  109. ਧੂੰ ਨਾ ਕੱਢਣਾ – ਕੋਈ ਭੇਤ ਅੱਗੇ ਨਾ ਦੱਸਣਾ
  110. ਨੱਕ ਚੜਾਉਣਾ- ਪਸੰਦ ਨਾ ਕਰਨਾ
  111. ਨੱਕ ਵਿੱਚ ਦਮ ਕਰਨਾ – ਬਹੁਤ ਤੰਗ ਕਰਨਾ
  112. ਨੱਕੋ ਨੱਕ ਭਰਨਾ – ਪੂਰਾ ਭਰਨਾ।
  113. ਨਾਨੀ ਚੇਤੇ ਕਰਾਉਣਾ- ਬਹੁਤ ਮਾਰਨਾ ਕੁਟਣਾ
  114. ਨੱਕ ਰੱਖਣਾ – ਇੱਜਤ ਰੱਖਣੀ
  115. ਪਾਣੀ ਪਾਣੀ ਹੋਣਾ- ਬਹੁਤ ਸ਼ਰਮਿੰਦਾ ਹੋਣਾ
  116. ਪੈਰ ਜਮੀਨ ’ ਤੇ ਨਾ ਲੱਗਣਾ- ਬਹੁਤ ਖੁਸ਼ ਹੋਣਾ।
  117. ਪੈਰ ਭਾਰੇ ਹੋਣਾ – ਗਰਭਵਤੀ ਹੋਣਾ
  118. ਢਿੱਟ ਜਾਣਾ – ਹੰਕਾਰੇ ਜਾਣਾ
  119. ਫੁੱਲ ਕਿਰਨੇ – ਮਿਠੀਆਂ ਮਿਠੀਆਂ ਗੱਲਾਂ ਕਰਨੀਆਂ
  120. ਫੁੱਟ ਫੁੱਟ ਕੇ ਰੋਣਾ – ਬਹੁਤ ਰੋਣਾ
  121. ਫੁੱਲੇ ਨਾ ਸਮਾਉਣਾ- ਬਹੁਤ ਖੁਸ਼ ਹੋਣਾ
  122. ਬਰ ਮਿਚਣਾ – ਸੁਭਾ ਮਿਲਣਾ/ ਬਰਾਬਰ ਹੋਣਾ
  123. ਬੜਕਾਂ ਮਾਰਨੀਆਂ – ਲਲਕਾਰੇ ਮਾਰਨੇ।
  124. ਬੀੜਾ ਉਠਾਉਣਾ – ਜਿੰਮੇਵਾਰੀ ਲੈਣੀ
  125. ਬੜਕਾਂ ਮਾਰਨੀਆਂ – ਲਲਕਾਰੇ ਮਾਰਨ
  126. ਬੀੜਾ ਉਠਾਉਣਾ – ਜਿੰਮੇਵਾਰੀ ਲੈਣੀ
  127. ਬੇੜਾ ਗਰਕ ਹੋਣਾ – ਪੂਰੀ ਤਰ੍ਹਾਂ ਤਬਾਹ ਹੋ ਜਾਣਾ।
  128. ਬੇੜੀ ਵਿੱਚ ਵੱਟੇ ਪੈਣੇ – ਬਰਬਾਦੀ ਦਾ ਮੁੱਢ ਬੱਝ ਜਾਣਾ
  129. ਬੋਲੀ ਮਾਰਨੀ – ਮਿਹਣੇ ਦੇਣਾ
  130. ਭਾਨੀ ਮਾਰਨੀ – ਬਣਦਾ ਕੰਮ ਵਿਗਾੜਨਾ
  131. ਭਾਰਾਂ ਤੇ ਪੈਣਾ- ਨਖਰੇ ਕਰਨੇ
  132. ਭਿਣਕ ਪੈਣੀ – ਸੂਹ ਲੱਗਣੀ
  133. ਭੰਨੇ ਤਿੱਤਰ ਉਡਾਉਣੇ – ਕੋਈ ਅਸੰਭਵ ਕਾਰਜ ਕਰਨਾ
  134. ਮਨ ਮਿਲਣਾ – ਪਿਆਰ ਹੋਣਾ
  135. ਮਨ ਦੀਆਂ ਮਨ ਵਿੱਚ ਰਹਿਣੀਆਂ – ਰੀਝ ਪੂਰੀ ਨਾ ਹੋਣੀ
  136. ਮੱਥਾ ਰਗੜਨਾਂ – ਤਰਲੇ ਕਰਨੇ
  137. ਮੱਥਾ ਠਣਕਣਾ – ਸੱਕ ਪੈਣਾ
  138. ਮਾਤਾ ਦਾ ਮਾਲ ਹੋਣਾ – ਨਿਕੰਮਾ ਹੋਣਾ
  139. ਮੁੱਛ ਦਾ ਵਾਲ ਹੋਣਾ – ਗੂੜਾ ਦੋਸਤ ਹੋਣਾ
  140. ਮੂੰਹ ਮੋਟਾ ਕਰਨਾ – ਗੁਸੇ ਹੋ ਜਾਣਾ
  141. ਰੰਗ ਉਡ ਜਾਣਾ – ਘਬਰਾ ਜਾਣਾ
  142. ਰਾਈ ਦਾ ਪਹਾੜ ਬਣਾਉਣਾ- ਗਲ ਵਧਾ ਕੇ ਕਰਨੀ
  143. ਲਾਜ ਰੱਖਣੀ- ਇੱਜਤ ਰੱਖਣੀ
  144. ਲਹੂ ਪਾਣੀ ਇਕ ਕਰਨਾ- ਬਹੁਤ ਮਿਹਨਤ ਕਰਨੀ।
  145. ਲਾਲ ਪੀਲਾ ਹੋਣਾ – ਬਹੁਤ ਗੁੱਸੇ ਵਿੱਚ ਆਉਣਾ
  146. ਵਾਰਾਂ ਗਾਉਣੀਆਂ – ਬਹਾਦਰੀ ਦੇ ਗੀਤ ਗਾਉਣੇ
  147. ਵਾ ਵਗ ਜਾਣੀ – ਨਵਾਂ ਰਿਵਾਜ ਪੈਣਾ/ ਰਿਵਾਜ ਦੇ ਉਲਟ ਚਾਲਾ ਵਰਤਣਾ
  148. ਵਾਲ ਦੀ ਖੱਲ ਲਾਹੁਣੀ – ਬਰੀਕੀ ਵਿੱਚ ਜਾਣਾ
  149. ਅੱਖਾਂ ਵਿੱਚ ਚਰਬੀ ਆਉਣਾ- ਹੰਕਾਰੇ ਜਾਣਾ
  150. ਅਕਲ ਤੇ ਪਰਦਾ ਪੈਣਾ- ਅਕਲ ਮਾਰੀ ਜਾਣੀ
  151. ਉੱਗਲ ਕਰਨਾ- ਦੋਸ਼ ਦੇਣਾ
  152. ਉਬਾਲ ਉੱਠਣਾ- ਜ਼ੋਸ਼ ਆਉਣਾ
  153. ਅੱਖਾਂ ਮੀਟ ਜਾਣੀਆਂ- ਮਰ ਜਾਣਾ
  154. ਵਿੱਸ ਘੋਲਣਾ – ਕੁੜਨਾ
  155. ਚਾਅ ਚੜਨਾਂ- ਖੁਸ਼ ਹੋਣਾ
  156. ਬਾਲ ਬਾਲ ਬੱਚਣਾ – ਮੌਤ ਦੇ ਮੂੰਹੋ ਬੱਚਣਾ
  157. ਹੱਥ ਪੈਰ ਮਾਰਨੇ- ਯਤਨ ਕਰਨੇ
  158. ਅਸਮਾਨ ਨਾਲ ਗੱਲਾਂ ਕਰਨੀਆਂ- ਹੰਕਾਰੇ ਜਾਣਾ
  159. ਈਨ ਮੰਨਣਾ- ਹਾਰ ਮੰਨਣੀ
  160. ਸਤਿਆ ਹੋਣਾ- ਦੁੱਖੀ ਹੋਣਾ
  161. ਸਿਰ ਤੇ ਚੜਨਾਂ- ਬਹੁਤ ਵਿਗੜ ਜਾਣਾ
  162. ਅੱਖਾਂ ਦਾ ਤਾਰਾ- ਬਹੁਤ ਪਿਆਰਾ
  163. ਸਿੱਕਾ ਜੰਮਣਾ- ਰੋਹਬ ਪੈ ਜਾਣਾ
  164. ਸਾਖੀ ਭਰਨੀ- ਹਾਮੀ ਭਰਨੀ
  165. ਸਿਰ ਫੇਰਨਾ- ਨਾਂਹ ਕਰਨੀ
  166. ਹੱਡ ਪੈਰ ਭੱਜਣੇ- ਬੁਖਾਰ ਹੋਣਾ
  167. ਹੱਥ ਤੰਗ ਹੋਣਾ- ਪੈਸਿਆਂ ਦੀ ਘਾਟ ਹੋਣੀ
  168. ਅੱਖਾਂ ਦਿਖਾਉਣਾ- ਡਰਾਉਣਾ/ ਧਮਕਾਉਣਾ
  169. ਹੱਥ ਲਾਇਆਂ ਮੈਲਾ ਹੋਣਾ- ਬਹੁਤ ਸੁੰਦਰ ਹੋਣਾ
  170. ਹੱਥ ਵਟਾਉਣਾ- ਸਹਾਇਤਾ ਕਰਨੀ
  171. ਹੱਥ ਮੱਲਣ- ਪਛਤਾਉਣਾ
  172. ਹੱਥ ਅੱਡਣਾ- ਮੰਗਣਾ
  173. ਕੰਨ ਭਰਨਾ- ਚੁਗਲੀਆਂ ਕਰਨੀਆਂ
  174. ਕੀਤਾ ਜਾਣਨਾ- ਅਹਿਸਾਨਮੰਦ ਹੋਣਾ
  175. ਕੰਨ ਖਾਣਾ- ਬਹੁਤ ਰੌਲਾ ਪਾਉਣਾ
  176. ਕਾਵਾਂ ਰੌਲੀ ਪਾਉਣਾ- ਬਹੁਤ ਰੌਲਾ ਪਾਉਣਾ
  177. ਗੱਲ ਪੈਣਾ- ਝਗੜਾ ਕਰਨਾ
  178. ਗਲੋਂ ਲਾਹੁਣਾ- ਪਿੱਛਾ ਛੁਡਾਉਣਾ
  179. ਗੰਗਾ ਨਹਾਉਣਾ- ਫਰਜਾਂ ਤੋਂ ਮੁਕਤ ਹੋਣਾ
  180. ਘਰ ਫੂਕ ਤਮਾਸ਼ਾ ਵੇਖਣਾ- ਆਪਣਾ ਨੁਕਸਾਨ ਕਰਕੇ ਖੁਸ਼ ਹੋਣਾ।
  181. ਸਿਰੋਂ ਫੜਨਾਂ- ਉਪਰੋਂ ਫੜਨਾਂ
  182. ਚੰਨ ਚਾੜਨਾ- ਮਾਤਾ ਕੰਮ ਕਰਨਾ
  183. ਜੁੱਤੀਆਂ ਘਸ ਜਾਣੀਆਂ- ਬਹੁਤ ਗੇੜੇ ਮਾਰਨਾ
  184. ਟੁੱਟ ਕੇ ਪੈਣਾ- ਗੁਸੇ ਨਾਲ ਬੋਲਣਾ
  185. ਟੱਕਰਾਂ ਮਾਰਨਾ- ਭਟਕਦੇ ਫਿਰਨਾ
  186. ਠੰਢੀਆਂ ਛਾਵਾਂ ਮਾਨਣਾ- ਸੁੱਖ ਪਾਉਣਾ
  187. ਢਿੱਡ ਵਿੱਚ ਰੱਖਣਾ- ਭੇਤ ਰੱਖਣਾ
  188. ਤੱਤੀ ਵਾ ਨਾ ਲੱਗਣੀ- ਕੋਈ ਨੁਕਸਾਨ ਨਾ ਹੋਣਾ
  189. ਥਾਪੀ ਦੇਣੀ- ਸ਼ਾਬਾਸ਼ੀ ਦੇਣੀ
  190. ਧੱਕਾ ਕਰਨਾ- ਵਧੀਕੀ ਕਰਨੀ
  191. ਧੱਕੇ ਪੈਣੇ- ਠੋਕਰਾਂ ਖਾਣੀਆਂ/ ਖੁਆਰ ਹੋਣਾ
  192. ਨੌਂ ਦੋ ਗਿਆਰਾ ਹੋਣਾ- ਭੱਜ ਜਾਣਾ
  193. ਨੱਕ ਤੇ ਮੱਖੀ ਨਾ ਬਹਿਣ ਦੇਣੀ- ਵਧੇਰੇ ਆਕੜ ਰੱਖਣਾ
  194. ਪੈਰਾਂ ਤੋਂ ਪਾਣੀ ਨਾ ਪੈਣ ਦੇਣਾ- ਕਸੂਰ ਨਾ ਮੰਨਣਾ
  195. ਪਿੱਛਾ ਛੁਡਾਉਣਾ- ਖਹਿੜਾ ਛੁਡਾਉਣਾ
  196. ਬਾਂਹ ਫੜਨੀ- ਆਸਰਾ ਦੇਣਾ
  197. ਭੰਗ ਭੁਜਣਾ- ਗਰੀਬੀ ਆ ਜਾਣੀ
  198. ਮਿਠੀ ਛੁਰੀ- ਬਾਹਰੋਂ ਹੋਰ ਤੇ ਅੰਦਰੋਂ ਹੋਰ
  199. ਮਿਰਚਾਂ ਲੱਗਣੀਆਂ- ਬੁਰਾ ਲੱਗਣਾ
  200. ਮੂੰਹ ਸੁਜਾਉਣਾ- ਨਰਾਜ਼ਗੀ ਪ੍ਰਗਟ ਕਰਨੀ
  201. ਮੱਸ ਫੁੱਟਣੀ- ਜਵਾਨ ਹੋ ਜਾਣਾ
  202. ਮੱਥਾ ਮਾਰਨਾ- ਸਮਝਾਉਣਾ
  203. ਮੁਠੀ ਗਰਮ ਕਰਨੀ- ਰਿਸ਼ਵਤ ਦੇਣੀ
  204. ਰਗ ਰਗ ਤੋਂ ਵਾਕਫ਼ ਹੋਣਾ- ਚੰਗੀ ਤਰ੍ਹਾਂ ਜਾਣਨਾ
  205. ਰੇਖ ਵਿੱਚ ਮੇਖ ਮਾਰਨੀ- ਕਿਸਮਤ ਚੰਗੀ ਬਣਾ ਦੇਣੀ
  206. ਲੱਕ ਬੰਨਣਾ- ਤਿਆਰੀ ਕਰਨੀ
  207. ਲਕੀਰ ਦਾ ਫਕੀਰ ਹੋਣਾ- ਪੁਰਾਣੀਆਂ ਰਸਮਾਂ ਤੇ ਚਲਣਾ
  208. ਲੱਕ ਟੁੱਟਣਾ- ਮੁਸੀਬਤ ਆਉਣੀ
  209. ਲੋਈ ਲਾਹੁਣੀ- ਬੇਸ਼ਰਮ ਹੋਣਾ
  210. ਫਸਲੀ ਬਟੇਰ - ਮੌਕਾ ਪ੍ਰਸਤ, ਕੇਵਲ ਫਾਇਦੇ ਕੇ ਵਕ਼ਤ ਸਾਮਣੇ ਆਨੇ ਵਾਲੇ