ਦਿਹਾੜੀਦਾਰ ਮਜਦੂਰ ਹੈ ਦੇ ਘਰ 2 ਧੀਆਂ ਬਾਅਦ

ਗੁਰਮੀਤ ਸਿੰਘ ਵਾਸੀ ਮਹਿਰਾਜ ਜੋ ਕਿ ਭੱਠੇ ਤੇ ਦਿਹਾੜੀਦਾਰ ਮਜਦੂਰ ਹੈ ਦੇ ਘਰ 2 ਧੀਆਂ ਬਾਅਦ ਵਾਹਿਗੁਰੂ ਨੇ ਪੁੱਤਰ ਦੀ ਦਾਤ ਬਖਸ਼ੀ । ਬੱਚੇ ਦਾ ਜਨਮ ਸਰਕਾਰੀ ਹਸਪਤਾਲ ਬਠਿੰਡਾ ਚ ਹੋਇਆ ਪਰ ਬੱਚੇ ਨੂੰ ਜਨਮ ਸਮੇਂ ਕੋਈ ਤਕਲੀਫ ਹੋਣ ਕਾਰਨ ICU ਚ ਰੱਖਣਾ ਪਿਆ। ਇਲਾਜ ਦਾ ਕੁੱਲ ਖਰਚ 40,000 ਰੁਪਏ ਬਣਿਆ ਸੀ। ਮਹੇਸ਼ਵਰੀ ਹਸਪਤਾਲ ਦੇ ਵੀਰ ਹਰਪ੍ਰੀਤ ਬਰਾੜ ਜੀ ਨੇ ਖੁਦ ਇਨਸਾਨੀਅਤ ਦੇ ਨਾਤੇ 15000 ਰੁ ਘੱਟ ਕਰ ਦਿਤੇ। ਕੁਝ ਪੈਸੇ ਬੱਚੇ ਦੇ ਪਰਿਵਾਰ ਵੱਲੋਂ ਦਾਨੀ ਲੋਕਾਂ ਦੀ ਮਦਦ ਨਾਲ ਇਕੱਠੇ ਕਰ ਲਏ। ਸਾਡੇ ਵੀਰ Ajay Jindal ਜੀ ਨੇ 5000 ਰੁਪਏ ਆਪਣੀ ਨੇਕ ਕਮਾਈ ਚੋ ਮਦਦ ਕਰਕੇ ਇਸ ਬੱਚੇ ਦੀ ਹਸਪਤਾਲ ਚੋ ਛੁੱਟੀ ਕਰਵਾ ਦਿੱਤੀ। ਬਹੁਤ ਬਹੁਤ ਧੰਨਵਾਦ ਦਾਨੀ ਸੱਜਣਾ ਦਾ ਜੋ ਕਿਸੇ ਦੀਆਂ ਖੁਸ਼ੀਆਂ ਦੀ ਵਜਾਹ ਬਣਦੇ ਨੇ।
ਵਾਹਿਗੁਰੂ ਸਭ ਦੀਆਂ ਖੁਸ਼ੀਆਂ ਤੇ ਤੰਦਰੁਸਤੀਆਂ ਬਣਾਈ ਰੱਖੇ ।
ਸੇਵਾਦਾਰ


Gurvinder Sharma ਬਠਿੰਡਾ
M:- 9501811001

1 Like