ਬਠਿੰਡਾ ਵਾਲਿਓ ਯਾਦ ਰੱਖਿਓ
ਅੱਜ ਜੋ ਬਠਿੰਡਾ ਦੀ ਤੱਰਕੀ ਤੇ ਚੜ੍ਹਾਈ ਹੈ ਉਹ ਬਾਦਲ ਪਰਿਵਾਰ ਦੀ ਦੇਣ ਹੈ, 10, 15 ਸਾਲ ਪਹਿਲਾਂ ਬਠਿੰਡਾ ਨੂੰ ਪਛੜਿਆ ਹੋਇਆ ਤੇ ਰੇਤਲੇ ਟਿੱਬਿਆ ਦਾ ਸ਼ਹਿਰ ਵਜੋਂ ਜਾਣਿਆ ਜਾਂਦਾ ਸੀ। ਪਰ ਅੱਜ ਦੁਨੀਆ ਦੇ ਨਕਸ਼ੇ ਤੇ ਬਠਿੰਡਾ ਦੀ ਆਧੁਨਿਕ ਸ਼ਹਿਰ ਵਜੋਂ ਪਹਿਚਾਣ ਬਣੀ ਹੈ । ਉੱਚ ਪੜ੍ਹਾਈ ਲਈ ਕਾਲਜ, ਵੱਡੇ ਵੱਡੇ ਹਸਪਤਾਲ, ਕੈਂਸਰ ਹਸਪਤਾਲ, ਐਮਜ ਹਸਪਤਾਲ, ਹਵਾਈ ਅੱਡਾ, ਰੇਲਵੇ ਲਾਈਨ ਬਿਜਲੀਕਰਨ, ਹੋਰ ਬਹੁਤ ਕੁਝ ,
ਪਰ ਯਾਦ ਰੱਖਿਓ ਜੇਕਰ ਕੋਈ ਹੋਰ ਬਾਹਰੀ ਉਮੀਦਵਾਰ ਜਿੱਤ ਗਿਆ ਤਾਂ ਉਸਨੇ ਆਪਣੇ ਇਲਾਕੇ ਨੂੰ ਸਭ ਕੁਝ ਦੇਣਾ ਪਰ ਬਠਿੰਡੇ ਨੂੰ ਨਹੀਂ, ਕਿਉਂਕਿ ਅਜਿਹੇ ਲੀਡਰ ਤਾਂ ਪਹਿਲਾਂ ਹੀ ਔਖੇ ਨੇ ਤੇ ਬਿਅੰਬਾਜ਼ੀਆਂ ਕਰਦੇ ਰਹੇ ਨੇ ਕਿ ਬਾਦਲਾਂ ਨੇ ਸਿਰਫ ਬਠਿੰਡਾ ਨੂੰ ਸਭ ਕੁਝ ਦਿੱਤਾ , ਬਾਕੀ ਹੋਰ ਜਿਲਿਆਂ ਨੂੰ ਨਹੀਂ।
ਨਾਲੇ ਕਾਂਗਰਸ ਨੇ ਪਿਛਲੇ ਢਾਈ ਸਾਲਾਂ ਚ ਕਿਹੜੇ ਰੰਗ ਲਾਤੇ ਤੇ ਕਿਹੜੀ ਤਰੱਕੀ ਕਰਵਾਤੀ।।
ਵਸੀਟ ਪਾਉਣ ਤੋਂ ਓਹਿਲਾਂ ਆਪਣੇ ਸ਼ਹਿਰ ਆਪਣੇ ਜਿਲ੍ਹੇ ਤੇ ਆਪਣੇ ਭਵਿੱਖ ਵਾਰੇ ਸੋਚ ਲੈਣਾ ਕਿ ਕਿਸ ਨੇ ਤੱਰਕੀ ਕਰਵਾਈ ਹੈ ਤੇ ਹੋਰ ਕੀ ਕੀ ਕਰਵਾ ਸਕਦਾ ਹੈ। ਵਿਰੋਧੀਆਂ ਨੇ ਤਾਂ ਕੂੜ ਪ੍ਰਚਾਰ ਈ ਕਰਨਾ ਹੁੰਦਾ ਤੇ ਵੋਟਰਾਂ ਨੂੰ ਆਪਣੇ ਮਗਰ ਲਾ ਕੇ ਧਿਆਨ ਭਟਕਉਣਾ ਹੁੰਦਾ। ਤੁਸੀਂ ਖੁਦ ਸੋਚ ਵਿਚਾਰ ਕਰਨਾ ਜਰੂਰ।
ਬੇਨਤੀ ਕਰਤਾ ਇਕ ਆਮ ਬਠਿੰਡਾ ਸ਼ਹਿਰੀ