ਪੜ੍ਹਨ ਵਾਲੇ ਬੱਚਿਆਂ ਦੇ ਮਾਪੇ ਧਿਆਨ ਦੇਣ

ਅੱਜ ਕੱਲ ਮਾਪਿਆ ਚ ਦੌੜ ਲੱਗੀ ਹੈ ਕਿ ਆਪਣੇ ਬੱਚੇ ਨੂੰ ਟੋਪਰ ਬਣਾਉਣਾ। ਭਾਵੇ ਬੱਚਾ ਪੜ੍ਹਨ ਚ ਲਾਇਕ ਹੈ ਜਾਂ ਨਾਲਾਇਕ। ਮਾਪੇ ਖੁਦ ਤਹਿ ਕਰਦੇ ਨੇ ਕਿ ਬੱਚੇ ਨੂੰ ਕੀ ਬਣਾਉਣਾ ਹੈ। ਬੱਚੇ ਦੀ ਕਾਬਲੀਅਤ ਕੀ ਹੈ ਤੇ ਬੱਚੇ ਰੁਝਾਨ ਕਿਸ ਪਾਸੇ ਹੈ ਇਹ ਨਹੀਂ ਸੋਚਣਗੇ, ਬਸ ਸਮਾਜ ਚ ਆਪਣੇ ਸਟੇਟਸ (ਰੁਤਬੇ) ਨੂੰ ਬਰਕਰਾਰ ਰੱਖਣ ਲਈ ਬੱਚੇ ਤੇ ਆਪਣਾ ਸੁਪਨਾ ਮੜ ਦੇਣਗੇ । ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਬੱਚਾ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਤੇ ਨਤੀਜਾ ਬਹੁਤ ਹੀ ਦੁਖਦਾਈ ਤੇ ਭਿਆਨਕ ਨਿਕਲਦਾ। ਬੱਚੇ ਜਾਂ ਤਾਂ ਘਰੋਂ ਭੱਜ ਜਾਣਗੇ ਜਾਂ ਆਤਮ ਹੱਤਿਆ ਵਰਗਾ ਕਦਮ ਚੁੱਕ ਲੈਂਦੇ ਨੇ।
ਜੰਗਲ ਚ ਸਾਰੇ ਜਾਨਵਰਾਂ ਦਾ ਟੈਸਟ ਹੋ ਰਿਹਾ ਸੀ ਜਿਸ ਦੇ ਅਧਾਰ ਤੇ ਹੀ ਜਾਨਵਰਾਂ ਨੂੰ ਰੈੰਕਿੰਗ ਦਿੱਤੀ ਜਾ ਰਹੀ ਸੀ ਕਿ ਕਿਹੜੇ ਜਾਨਵਰ ਦਾ ਬੱਚਾ ਸਰਵਸ਼੍ਰੇਸ਼ਠ ਹੈ। ਜੋ ਵੀ ਬੱਚਾ ਦਰਖਤ ਦੀ ਟੀਸੀ ਤੇ ਪਹੁੰਚੇਗਾ ਓਹੀ ਬੱਚਾ ਸਰਵਸ਼੍ਰੇਸ਼ਠ ਮੰਨਿਆ ਜਾਵੇਗਾ। ਚਲੋ ਜੀ ਸਾਰੇ ਜੰਗਲ ਦੇ ਜਾਨਵਰ ਲੱਗ ਗਏ ਆਪਣੇ ਜਵਾਕਾਂ ਨੂੰ ਸਰਵਸ਼੍ਰੇਸ਼ਠ ਬਣਾਉਣ ਦੀ ਲਾਈਨ ਚ। ਹਾਥੀ, ਜੀਰਾਫ, ਬਾਂਦਰ, ਬਿੱਲੀ, ਕੁੱਤਾ ਆਦਿ ਸਾਰੇ ਆਪਣੇ ਆਪਣੇ ਬੱਚਿਆਂਨੂੰ ਉਸ ਦਰੱਖਤ ਦੀ ਟੀਸੀ ਤੇ ਪਹੁੰਚਾਉਣ ਲਈ ਕੋਸ਼ਿਸ਼ ਕਰਨ ਲੱਗੇ। ਜੋ ਬੱਚਾ ਦਰੱਖਤ ਦੀ ਟੀਸੀ ਤੇ ਨਹੀਂ ਪਹੁੰਚ ਸਕਦਾ ਸੀ ਉਸ ਲਈ ਜੰਗਲ ਚ ਟਰੇਨਿੰਗ ਸੈਂਟਰ ਭਾਵ ਟਿਊਸ਼ਨ ਸੈਂਟਰ ਖੁੱਲ ਗਏ। ਬਸ ਫੇਰ ਕੀ ਹਰ ਮਾਂਬਾਪ ਵੱਧ ਤੋਂ ਵੱਧ ਚੜ੍ਹਾਵਾ ਚੜਾ ਕੇ ਆਪਣੇ ਬੱਚੇ ਨੂੰ ਟ੍ਰੇਨਿੰਗ ਦਿਲਵਾ ਰਿਹਾ ਸੀ ਕਿ ਉਸਦਾ ਬੱਚਾ ਜੰਗਲ ਦਾ ਸਰਵਸ਼੍ਰੇਸ਼ਠ ਬੱਚਾ ਬਣ ਜਾਵੇ।
ਇਹ ਕਹਾਣੀ ਜੰਗਲ ਦੀ ਨਹੀਂ ਆਪਣੇ ਆਸ ਪਾਸ ਦੀ ਹੀ ਹੈ ਤੇ ਨਤੀਜਾ ਤੁਸੀਂ ਆਪੇ ਕੱਢ ਲਓ।
ਗੁਸਤਾਖੀ ਮਾਫ਼
ਸੇਵਾਦਾਰ
ਗੁਰਵਿੰਦਰ ਸ਼ਰਮਾ ਬਠਿੰਡਾ
ਮੋ:- 9501811001

1 Like

आपकी लेखनी बहुत जबरदस्त है जी.