ਕਾਬਲੀਅਤ

Practice until you are the Best
Practice to remain the Best.

ਦੋਸਤੋ ਇਹ ਫੋਟੋ ਥਾਈ ਹੀਰੋ ‘ਟੋਨੀ ਜਾ’ ਦੀ ਹੈ। ਫਿਲਮਾਂ ਚਾਹੇ ਸੱਚ ਤੋਂ ਕੋਹਾਂ ਦੂਰ ਹੁੰਦੀਆਂ ਹਨ, ਪਰ ਫਿਰ ਵੀ ਹਰੇਕ ਫਿਲਮ ਵਿੱਚ ਕੋਈ ਨਾ ਕੋਈ ਮੈਸੇਜ ਜ਼ਰੂਰ ਹੁੰਦਾ ਹੈ। ਇਹ ਸਿਰਫ਼ ਫਿਲਮੀ ਨਾਇਕ ਹੀ ਨਹੀਂ ਆਪਣੀ ਅਸਲ ਜ਼ਿੰਦਗੀ ਵਿੱਚ ਵੀ ਨਾਇਕ ਹਨ। ਮਾਰਸ਼ਲ ਆਰਟ ਦੇ ਪਰੰਪਰਾਗਤ ਤਰੀਕਿਆਂ ਤੋਂ ਅਲੱਗ ਲੜਾਈ ਦੇ ਨਵੇਂ ਈਜ਼ਾਦ ਕੀਤੇ ਗਏ ਤਰੀਕਿਆਂ ਨੂੰ ਸਿਖਾਉਣ ਲਈ ਇਹਨਾਂ ਦੀ ਅਕੈਡਮੀ ਹੈ।

ਇਸ ਦੇ ਜ਼ਰੀਏ ਮੈਂ ਜੋ ਕਹਿਣਾ ਚਾਹੁੰਦਾ ਉਸ ਬਾਰੇ ਤੁਸੀਂ ਮੈਨੂੰ ਆਪਣੇ ਵਿਚਾਰ ਜ਼ਰੂਰ ਦੇਣਾ ਕਿ ਮੈਂ ਕਿੰਨਾ ਕੁ ਸਹੀ ਹਾਂ ਕਿੰਨਾ ਕੁ ਗਲਤ।
ਸਿਆਣਿਆਂ ਨੇ ਕਿਹਾ ਕਿ ਸਿੰਘਾਸਨ ਹਾਸਿਲ ਕਰਨ ਨਾਲੋਂ ਉਸਤੇ ਕਾਬਿਜ਼ ਰਹਿਣਾ ਕਿਤੇ ਜ਼ਿਆਦਾ ਮੁਸ਼ਕਿਲ ਹੁੰਦਾ ਹੈ। ਮੈਂ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਆਪਣੀ ਕਾਬਲੀਅਤ ਨੂੰ ਸਿਰਫ਼ ਚੰਗਾ ਅਹੁਦਾ ਤੇ ਸੁੱਖ ਸਹੂਲਤਾਂ ਦਾ ਮੁਹਤਾਜ਼ ਬਣਾ ਕੇ ਰੱਖ ਦਿੱਤਾ। ਇਹ ਤੈਅ ਹੈ ਕਿ ਕਾਬਲੀਅਤ ਤੇ ਮਿਹਨਤ ਦੇ ਨਾਲ ਨਾਲ ਇਹ ਚੀਜ਼ਾਂ ਵੀ ਮਿਲਣਗੀਆਂ, ਪਰ ਸਿਰਫ਼ ਇਹਨਾਂ ਗੱਲਾਂ ਕਰਕੇ ਕਾਬਲ ਜਾਂ ਮਿਹਨਤੀ ਬਣੇ ਰਹਿਣਾ ਤੇ ਇਸ ਸਭ ਨੂੰ ਹਾਸਿਲ ਕਰਨ ਤੋਂ ਬਾਅਦ ਤੁਹਾਡਾ ਮਾਨਸਿਕ ਵਿਕਾਸ ਰੁਕ ਜਾਣਾ, ਤੁਹਾਡੀ ਰਚਨਾਤਮਕਤਾ ਦਾ ਖਤਮ ਹੋ ਜਾਣਾ ਇਹ ਕੋਈ ਸੌਦਾ ਹੋ ਸਕਦਾ ਪਰ ਇਹ ਵਿੱਦਿਆ ਜਾਂ ਕਾਬਲੀਅਤ ਤਾਂ ਬਿਲਕੁਲ ਵੀ ਨਹੀਂ । ਲਿਖਣ ਨੂੰ ਕਾਫ਼ੀ ਸ਼ਬਦ ਲਿਖੇ ਜਾ ਸਕਦੇ ਹਨ। ਪਰ ਮੇਰਾ ਖਿਆਲ ਹੈ ਕਿ ਤੁਸੀਂ ਸਮਝ ਗਏ ਹੋਵੋਂਗੇ ਜੋ ਮੈਂ ਕਹਿਣਾ ਚਾਹੁੰਦਾ ਹਾਂ।