8 ਸਾਲ ਦੀ ਜਗ੍ਹਾ 14 ਸਾਲ ਮੰਨਿਆ ਜਾਵੇ। ਫੇਸਬੁੱਕ ਉੱਪਰ ਮੈਂ 2014-15 ਤੋਂ ਹੀ ਲਗਾਤਾਰ Motivational, Mathematics Related, Hidden Facts ਸ਼ੇਅਰ ਕਰਦਾ ਰਿਹਾ ਸੀ। ਇੱਕ ਸਮਾਂ ਇਹੋ ਜਿਹਾ ਆਇਆ ਕਿ ਮੈਂ ਜ਼ਿਆਦਾਤਰ ਕੰਟੈਂਟ ਬੇਵਜ੍ਹਾ ਹੀ ਡਿਲੀਟ ਕਰ ਦਿੱਤਾ। ਮੇਰੀ ਜ਼ਿੰਦਗੀ ਵਿੱਚ ਮੈਨੂੰ ਕੋਈ ਵੱਡਾ ਸਦਮਾ ਤਾਂ ਨਹੀਂ ਲੱਗਿਆ, ਪਰ ਜ਼ਮਾਨੇ ਦੇ ਸੈਟਿੰਗ ਕਲਚਰ ਵਿੱਚ ਫਿੱਟ ਨਾ ਆਉਣ ਕਰਕੇ ਮੈਂ ਸ਼ੁਰੂ ਤੋਂ ਹੀ ਮਾਨਸਿਕ ਉਤਰਾਅ ਚੜ੍ਹਾਅ ਦਾ ਸ਼ਿਕਾਰ ਰਿਹਾ ਹਾਂ। ਮੈਂ ਇਹ ਨਹੀਂ ਕਹਿੰਦਾ ਕਿ ਸਮਾਜ ਤੇ ਲੋਕ ਪੂਰੀ ਤਰ੍ਹਾਂ ਗਲਤ ਹਨ, ਹੋ ਸਕਦਾ ਮੇਰਾ ਨਜ਼ਰੀਆ ਸਹੀ ਨਾ ਹੋਵੇ ਜਾਂ ਮੇਰੀ ਸਮਝ ਦਾ ਪੱਧਰ ਈ ਉਨਾ ਨਾ ਹੋਵੇ।
ਪਰ ਇਸ ਸਭ ਦੇ ਦੌਰਾਨ ਵੀ ਮੈਂ ਕਦੇ ਵੀ ਜਾਣ ਬੁੱਝ ਕੇ ਕਿਸੇ ਦਾ ਦਿਲ ਨਹੀਂ ਦੁਖਾਇਆ ਤੇ ਨਾ ਹੀ ਕਿਸੇ ਲਈ ਕਦੇ ਅੜਿੱਕਾ ਜਾਂ ਕੰਡਾ ਬਣਿਆ ਹਾਂ। ਮੈਂ ਹਮੇਸ਼ਾ ਆਵਦੇ ਅਸੂਲਾਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ ਕੀਤੀ ਹੈ ਤੇ ਜ਼ਿੰਦਗੀ ਨੂੰ ਇਸ ਸਮਾਜ ਵਿੱਚ ਰਹਿੰਦੇ ਹੋਏ ਵੀ ਇੱਕ ਤਪ ਵਾਂਗ ਗੁਜ਼ਾਰਿਆ ਹੈ। ਮੇਰਾ ਨਜ਼ਰੀਆ ਹਮੇਸ਼ਾ ਹੀ ਇਹ ਰਿਹਾ ਹੈ ਜੋ ਇਸ ਪੋਸਟ ਵਿੱਚ ਲਿਖਿਆ ਹੈ। ਮੈਂ ਕੋਈ ਵੱਡਾ ਵਿਦਵਾਨ ਜਾਂ ਵਿਸ਼ਲੇਸ਼ਕ ਤਾਂ ਨਹੀਂ, ਪਰ ਜੋ ਲੋਕ ਨਿਰਾਸ਼ ਹਨ ਮੇਰੇ ਨਾਲ ਰਾਬਤਾ ਜ਼ਰੂਰ ਕਾਇਮ ਕਰ ਸਕਦੇ ਹਨ। ਮੈਂ ਇਹ ਨਹੀਂ ਕਹਿੰਦਾ ਕਿ ਹਮੇਸ਼ਾ ਸਕਾਰਾਤਮਕ ਰਹੋ। ਮੈਨੂੰ ਲੱਗਦਾ ਬੇਵਜ੍ਹਾ ਸਕਾਰਾਤਮਕ ਰਹਿਣਾ ਵੀ ਇੱਕ ਰੋਗ ਹੈ। ਇਸ ਉੱਪਰ ਵੀ ਇੱਕ ਦਿਨ ਵਿਸਥਾਰਿਤ ਪੋਸਟ ਪਾਵਾਂਗਾ ਜੇ ਆਫੀਸ਼ੀਅਲਜ਼ ਨੇ ਅਨੁਮਤੀ ਦਿੱਤੀ ਤਾਂ।
ਧੰਨਵਾਦ।