ਬਠਿੰਡੇ ਵਾਲ਼ਿਆਂ ਦੀ ਦੇਸ਼ ਭਰ ‘ਚ ਧੁੰਮ
ਲੋਕ ਸਭਾ ਚੋਣ ਪ੍ਰਚਾਰ ਲਈ ਸਭ ਤੋਂ ਪਹਿਲਾਂ ਬੀਬੀ ਦੇ ਹਲਕੇ ‘ਚ ਮਾਇਆਵਤੀ ਆਈ , ਫਿਰ ਪ੍ਰਧਾਨ ਮੰਤਰੀ ਮੋਦੀ ਨੂੰ ਬਠਿੰਡੇ ਵਾਲੇ ਵਿਸ਼ੇਸ਼ ਲੱਗੇ , ਫਿਰ ਉਸੇ ਟੈਂਟ ਹੇਠ ਪ੍ਰਿਅੰਕਾ ਆ ਖੜ੍ਹੀ ,ਕੱਲ ਦਿੱਲੀ ਵਾਲੇ ਕੇਜਰੀਵਾਲ ਜੀ ਵੀ ਆ ਧਮਕੇ। ਸੁਣਦੇ ਹਾਂ ਅੱਜ ਨਲਕੇ ਪੁੱਟਣ ਵਾਲੇ ਸਨੀ ਦਿਉਲ ਦੀ ਮਾਂ ਹੇਮਾ ਵੀ ਆਈ ਸੀ । ਕਿੰਨੇ ਮਾਣ ਵਾਲੀ ਗੱਲ ਹੈ ਕਿ ਕਿਸੇ ਵੇਲੇ ਟਿੱਬਿਆਂ ਅਤੇ ਰੋਹੀਆਂ ਦਾ ਪਛੜਿਆ ਇਲਾਕਾ ਕਹਿਕੇ ਭੰਡੇ ਜਾਂਦੇ
ਬਠਿੰਡਾ ਦੀ ਤੂਤੀ ਅੱਜ ਦਿੱਲੀ ਦੱਖਣ ਤੱਕ ਬੋਲਦੀ ਹੈ।
ਪਰ ਇੱਕ ਗੱਲ ਜ਼ਰੂਰ ਹੈ।
ਬਠਿੰਡੇ ਵਾਲਿਓ ਨੇਤਾਵਾਂ ਦੇ ਲੱਛੇਦਾਰ ਭਾਸ਼ਨਾਂ ਦੀ ਫੂਕ ‘ਚ ਆ ਕੇ ਕਿਤੇ ਖਰੇ ਖੋਟੇ ਦੀ ਪਹਿਚਾਣ ਨਾ ਭੁੱਲ ਜਾਇਓ ਨਹੀਂ ਤਾਂ ਪਹਿਲਾਂ ਵਾਂਗ ਪੰਜ ਸਾਲ ਪਛਤਾਉਂਣਾ ਪਵੇਗਾ ।
19 ਮਈ ਨੂੰ ਬਟਨ ਦਿਲ ਦੀ ਅਵਾਜ਼ ਨਾਲ ਦੱਬਿਓ । ਵੇਖਿਓ ਕਿਤੇ ਆਪਣੀ ਵੋਟ ਦਾ ਮੁੱਲ ਸ਼ਰਾਬ ਦੀ ਬੋਤਲ , ਗਾਂਧੀ ਦੀ ਤਸਵੀਰ ਵਾਲੇ ਚਾਰ ਛਿੱਲੜ , ਕਿਸੇ ਰਿਸ਼ਤੇਦਾਰ ਦਾ ਦਬਾਅ ਜਾਂ ਕਿਸੇ ਹੋਰ ਆਸ਼ਕੀ ਫਾਲਤੂ ਚੀਜ ਜਿੰਨਾਂ ਕਰਕੇ ਨਾ ਜਾਣ ਲਿਓ । ਜੇ ਪੂਰੇ ਭਾਰਤ ਦੇ ਨੇਤਾ ਜਾਣਦੇ ਨੇ ਕਿ ਬਠਿੰਡੇ ਦੇ ਵੋਟਰਾਂ ਨੇ ਪੰਜਾਬ ਦਾ ਭਵਿੱਖ ਸਿਰਜਣਾ ਹੈ ਫਿਰ ਤੁਸੀਂ ਵੀ ਆਪਣੀ ਜ਼ੁੰਮੇਵਾਰੀ ਸਮਝਦੇ ਹੋਏ ਕੋਈ ਵੀ ਵਟਨ ਦਿਲ ‘ਤੇ ਹੱਥ ਰੱਖ ਪੰਜਾਬ , ਪੰਜਾਬੀ ਮਾਂ ਬੋਲੀ , ਪੰਜ ਪਾਣੀ , ਕਿਸਾਨੀ , ਦਲਿਤ ਭਾਈਚਾਰਾ , ਸਿਹਤ ਸਿੱਖਿਆ , ਧੀਆਂ ਪੁੱਤਾਂ ਦੇ ਭਵਿੱਖ ਨੂੰ ਕੋਲ ਖੜ੍ਹਾ ਕਰਕੇ ਦੱਬਿਓ ।
ਯਾਦ ਰੱਖਿਓ ਜਿਉਂਦੇ ਰਹੇ ਤਾਂ ਇਹ ਮੌਕਾ ਪੰਜ ਸਾਲ ਬਾਅਦ ਆਵੇਗਾ।